ਲੰਡਨ,  20 ਨਵੰਬਰ, ਹ.ਬ. :  ਬਰਤਾਨੀਆ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ 'ਤੇ ਨਾਬਾਲਿਗ ਲੜਕੀਆਂ ਨੂੰ ਧੋਖਾ ਦੇ ਕੇ ਬਲਾਤਕਾਰ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅਦਾਲਤ ਨੇ ਉਸ ਨੂੰ  13 ਸਾਲ ਦੀ ਸਜ਼ਾ ਸੁਣਾਈ। ਉਸ 'ਤੇ ਦੋਸ਼ ਹੈ ਕਿ  ਉਹ ਹਮੇਸ਼ਾ ਕਿਸੇ ਨਾ ਕਿਸੇ ਲੜਕੀ ਦੀ ਭਾਲ ਵਿਚ ਰਹਿੰਦਾ ਸੀ ਜਿਸ ਦੇ ਨਾਲ ਉਹ ਬਲਾਤਕਾਰ ਕਰ ਸਕੇ।
ਜਾਣਕਾਰੀ ਅਨੁਸਾਰ ਬਰਟਲੇਡ ਨਾਂ ਦਾ ਵਿਅਕਤੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਬੇਹੱਦ ਸ਼ਾਤਿਰ ਤਰੀਕੇ ਨਾਲ ਯੋਜਨਾ ਬਣਾਉਂਦਾ ਸੀ। ਅਪਣੀ ਯੋਜਨਾ ਤਹਿਤ ਉਹ ਸੜਕ 'ਤੇ ਖੜ੍ਹਾ ਹੋ ਜਾਂਦਾ ਸੀ ਜੋ ਕੋਈ ਲੜਕੀ  ਉਸ ਨੂੰ ਰਸਤਾ ਪੁੱਛਦੀ ਉਹ ਗਲਤ ਰਸਤਾ ਦੱਸ ਕੇ ਉਸ ਨਾਲ ਬਲਾਤਕਾਰ ਕਰਦਾ ਸੀ।
ਇੱਕ ਪੀੜਤਾ ਨੇ ਦੱÎਸਿਆ ਕਿ ਉਹ ਦੇਰ ਰਾਤ ਜਾ ਰਹੀ ਸੀ ਉਦੋਂ ਹੀ ਉਸ ਵਿਅਕਤੀ ਨੇ  ਉਸ ਨੂੰ ਸੁੰਨਸਾਨ ਜਗ੍ਹਾ ਲਿਜਾ ਕੇ ਉਸ ਨਾਲ ਬਲਤਾਕਾਰ ਕੀਤਾ। ਬਲਤਾਕਾਰ ਤੋਂ ਬਾਅਦ ਬਰਟਲੇਫ ਖੁਦ ਉਸ ਨੂੰ ਸੜਕ 'ਤੇ ਛੱਡਣ ਆਇਆ। ਘਟਨਾ ਦੇ 8 ਦਿਨ ਬਾਅਦ ਬਰਟਲੇਫ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਉਸ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ। ਗ੍ਰਿਫਤਾਰੀ ਤੋਂ ਬਾਅਦ ਦੱਸਿਆ ਕਿ ਹਰ ਦਿਨ ਦੀ ਤਰ੍ਹਾਂ ਬਰਟਲੇਫ ਉਸ ਦਿਨ ਵੀ ਮਹਿਲਾ ਦੀ ਭਾਲ ਵਿਚ ਸੀ ਲੇਕਿਨ ਅਸੀਂ ਉਚਿਤ ਸਮੇਂ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਮਾਮਲਾ ਜਦ ਅਦਾਲਤ ਪੁੱਜਿਆ ਤਾਂ ਜੱਜ ਵੀ ਉਸ ਦੇ ਇਸ ਖਤਰਨਾਕ ਮਨਸੂਬਿਆਂ ਨੂੰ ਜਾਣ ਕੇ ਹੈਰਾਨ ਰਹਿ  ਗਿਆ। ਹਾਲਾਂਕਿ ਇਸ ਦੌਰਾਨ ਮੁਲਜ਼ਮ ਅਪਣੇ ਉਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਲੇਕਿਨ ਸਬੂਤ ਹੋਣ ਕਾਰਨ ਜੱਜ ਨੇ ਉਸ ਨੂੰ 13 ਸਾਲ ਦੀ ਸਜ਼ਾ ਸੁਣਾਈ।

ਹੋਰ ਖਬਰਾਂ »

ਹਮਦਰਦ ਟੀ.ਵੀ.