ਗੁਰਦਾਸਪੁਰ,  20 ਨਵੰਬਰ, ਹ.ਬ. : ਗੁਰਦਾਸਪੁਰ ਦੀ ਇੱਕ ਨਾਬਾਲਿਗਾ ਨੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ ਹੈ। ਲੜਕੀ ਅਜੇ 14 ਸਾਲ ਦੀ ਹੈ ਅਤੇ ਉਸ ਨੂੰ ਗੁਰਦਾਸਪੁਰ ਦੇ ਹਰਗੋਬਿੰਦਪੁਰ ਤੋਂ ਹਸਪਤਾਲ ਵਿਚ ਲਿਆਇਆ ਗਿਆ ਸੀ। ਉਸ ਦੀ ਹਾਲਤ ਗੰਭੀਰ ਸੀ। ਇੱਥੇ ਜਦ ਉਸ ਨੂੰ ਡਾਕਟਰਾਂ ਨੇ ਚੈਕਅਪ ਕੀਤਾ ਤਾਂ ਉਹ 9 ਮਹੀਨੇ ਦੀ ਗਰਭਵਤੀ ਸੀ। ਥੋੜ੍ਹੀ ਦੇਰ ਬਾਅਦ ਹੀ ਉਸ ਨੇ ਬੱਚੇ ਨੂੰ ਜਨਮ ਦਿੱਤਾ। ਫਿਲਹਾਲ ਡਾਕਟਰਾਂ ਨੇ ਇਸ ਦੀ ਜਾਣਕਾਰੀ  ਗੁਰਦਾਸਪੁਰ ਪੁਲਿਸ ਨੂੰ ਦਿੱਤੀ। ਗੁਰਦਾਸਪੁਰ ਪੁਲਿਸ ਨੇ Îਇੱਕ  ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਮੁਲਜ਼ਮ ਦੋ ਬੱਚਿਆਂ ਦਾ ਬਾਪ ਹੈ। ਉਸ ਨੇ ਬੱਚੀ ਦੇ ਨਾਬਾਲਿਗ ਹੋਣ ਦਾ ਫਾਇਦਾ ਲੈ ਕੇ ਉਸ ਨਾਲ ਸੰਬਧ ਬਣਾਏ।

ਹੋਰ ਖਬਰਾਂ »

ਹਮਦਰਦ ਟੀ.ਵੀ.