ਔਟਾਵਾ, 20 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਇੱਕ ਭਾਰਤੀ ਪਰਿਵਾਰ ਪਿਛਲੇ 20 ਸਾਲ ਤੋਂ ਕੈਨੇਡਾ ਦੀ ਰਾਜਧਾਨੀ ਔਟਾਵਾ 'ਚ ਪੂਰੇ ਰੀਤੀ-ਰਿਵਾਜ ਤੇ ਪਵਿੱਤਰਾ ਨਾਲ ਛਠ ਪੂਜਾ ਕਰਦਾ ਰਿਹਾ ਹੈ। ਬਿਹਾਰ ਦੇ ਸ਼ਹਿਰ ਬੇਤੀਆ ਦਾ ਮੂਲ ਵਾਸੀ ਸੰਤੋਸ਼ ਦਿਵੇਦੀ ਕੈਨੇਡਾ 'ਚ ਇੱਕ ਕੰਪਨੀ 'ਚ ਮੈਨੇਜਰ ਅਹੁਦੇ 'ਤੇ ਤੈਨਾਤ ਹੈ। ਲਗਭਗ 25 ਸਾਲ ਤੋਂ ਉਨ•ਾਂ ਦਾ ਪੂਰਾ ਪਰਿਵਾਰ ਕੈਨੇਡਾ ਦੀ ਰਾਜਧਾਨੀ ਔਟਾਵਾ ਵਿੱਚ ਰਹਿੰਦਾ ਹੈ। ਵਿਆਹ ਤੋਂ ਬਾਅਦ ਸੰਤੋਸ਼ ਦਿਵੇਦੀ ਦੀ ਪਤਨੀ ਗਾਇਤਰੀ ਦੇਵੀ ਕੈਨੇਡਾ 'ਚ ਹੀ ਛਠ ਪੂਜਾ ਕਰਦੀ ਹੈ। ਉਨ•ਾਂ ਦੇ ਪੂਰੇ ਪਰਿਵਾਰ ਨੂੰ ਛਠ ਦੀ ਬੇਸਬਰੀ ਉਡੀਕ ਰਹਿੰਦੀ ਹੈ। ਪੂਜਾ ਲਈ ਉਹ ਆਪਣੇ ਘਰ ਦੇ ਦਰਵਾਜ਼ੇ 'ਤੇ ਹੀ ਘਾਟ ਬਣਾ ਲੈਂਦੇ ਹਨ। ਉਨ•ਾਂ ਦੇ ਵਿਦੇਸ਼ੀ ਮਿੱਤਰੀ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ। ਸੰਤੋਸ਼ ਦਿਵੇਦੀ ਅਤੇ ਗਾਇਤਰੀ ਦੇਵੀ ਦੀਆਂ ਪੰਜ ਧੀਆਂ ਅਤੇ ਇੱਕ ਪੁੱਤਰ ਹੈ। ਚਾਰ ਧੀਆਂ ਦਾ ਵਿਆਹ ਹੋ ਚੁੱਕਾ ਹੈ। ਇਨ•ਾਂ ਵਿੱਚੋਂ ਤਿੰਨ ਧੀਆਂ ਸੁੰਦਰਮ, ਮਨੀਸ਼ ਅਤੇ ਸਤੀਸ਼ ਕੈਨੇਡਾ ਵਿੱਚ ਅਤੇ ਇੱਕ ਧੀ ਜਰਮਨੀ ਵਿੱਚ ਰਹਿੰਦੀ ਹੈ। ਜਦਕਿ ਇੱਕ ਧੀ ਬਬਲੀ ਅਤੇ ਇੱਕ ਪੁੱਤਰ ਪ੍ਰਿੰਸ ਆਪਣੇ ਮਾਪਿਆਂ ਨਾਲ ਹੀ ਰਹਿੰਦੇ ਹਨ। ਛਠ ਮੌਕੇ ਸਾਰੀਆਂ ਧੀਆਂ ਆਪਣੇ ਮਾਪਿਆਂ ਕੋਲ ਆ ਜਾਂਦੀਆਂ ਹਨ। ਸਾਰਾ ਪਰਿਵਾਰ ਇਕੱਠਾ ਹੋ ਕੇ ਛਠ ਪੂਜਾ ਕਰਦਾ ਹੈ।
ਗਾਇਤਰੀ ਨੇ ਦੱਸਿਆ ਕਿ ਔਟਾਵਾ ਵਿੱਚ ਭਾਰਤੀ ਮੂਲ ਦੇ ਕਈ ਪਰਿਵਾਰ ਰਹਿੰਦੇ ਹਨ। ਇਸ ਵਿੱਚ ਬਿਹਾਰ ਅਤੇ ਉਤਰ ਪ੍ਰਦੇਸ਼ ਦੇ ਲੋਕਾਂ ਦੀ ਚੰਗੀ ਆਬਾਦੀ ਹੈ। ਇਹ ਲੋਕ ਛਠ ਦਾ ਤਿਉਹਾਰ ਮਨਾਉਂਦੇ ਹਨ। ਔਟਾਵਾ ਦੇ ਇੱਕ ਬਾਜ਼ਾਰ ਵਿੱਚ ਛਠ ਪੂਜਾ ਦੀ ਸਾਰੀ ਸਮੱਗਰੀ ਮਿਲ ਜਾਂਦੀ ਹੈ। ਇਹ ਸਾਰੇ ਪਰਿਵਾਰ ਪੂਰੇ ਚਾਵਾਂ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ। ਇਨ•ਾਂ ਦੇ ਨਾਲ ਹੀ ਬਹੁਤ ਸਾਰੇ ਸਥਾਨਕ ਗੋਰੇ ਲੋਕ ਵੀ ਉਨ•ਾਂ ਨਾਲ ਇਸ ਮੌਕੇ ਸ਼ਾਮਲ ਹੁੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.