ਵਿਸਕੌਨਸਿਨ, 21 ਨਵੰਬਰ, ਹ.ਬ. : ਅਮਰੀਕਾ ਦੇ ਵਿਸਕੌਨਸਿਨ ਸੂਬੇ ਦੇ ਵਵਾਤੋਸਾ ਦੇ ਕੋਲ ਇੱਕ ਮੌਲ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿਚ ਅੱਠ ਲੋਕ ਜ਼ਖਮੀ ਹੋ ਗਏ। ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਵਵਾਤੋਸਾ ਦੇ ਪੁਲਿਸ ਮੁਖੀ ਬੈਰੀ ਵੈਬਰ ਨੇ ਕਿਹਾ ਕਿ ਜਾਂਚਕਰਤਾ ਮੇਫੇਅਰ ਮਾਲ ਵਿਚ ਹੋਈ ਗੋਲੀਬਾਰੀ ਦੇ ਸ਼ੱਕੀ ਮੁਲਜ਼ਮ ਦੀ ਪਛਾਣ ਕਰਨ ਵਿਚ ਜੁਟੇ ਹਨ।
ਬੈਰੀ ਨੇ ਕਿਹਾ ਕਿ ਮੁਢਲੇ ਬਿਆਨਾਂ ਵਿਚ ਪਤਾ ਚਲਦਾ ਹੈ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ 20 ਤੋਂ 30 ਸਾਲ ਦਾ ਵਿਅਕਤੀ ਹੈ। ਪੁਲਿਸ ਮੁਖੀ ਨੇ ਕਿਹਾ, ਦਮਕਲ ਵਿਭਾਗ ਨੇ 8  ਜਣਿਆਂ ਨੂੰ ਹਸਪਤਾਲ ਪਹੁੰਚਾਇਆ ਹੈ। ਹਾਲਾਂਕਿ, ਅਜੇ ਤੱਕ ਇਹ ਨਹੀਂ ਪਤਾ ਚਲ ਸਕਿਆ ਕਿ ਉਨ੍ਹਾਂ ਦੇ ਜ਼ਖ਼ਮ ਕਿੰਨੇ ਗੰਭੀਰ ਹਨ। ਅਜੇ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਫਿਲਹਾਲ ਜ਼ਖਮੀਆਂ ਦਾ ਇਲਾਜ ਜਾਰੀ ਹੈ।
ਵਵਾਤੋਸਾ ਦੇ ਮੇਅਰ ਡੈਨਿਸ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ 75 ਪੁਲਿਸ ਅਧਿਕਾਰੀਆਂ ਨੂੰ ਮੇਫੇਅਰ ਮਾਲ ਭੇਜਿਆ ਗਿਆ ਹੈ। ਪੀੜਤਾਂ ਵਿਚੋਂ ਕਿਸੇ ਦੇ ਵੀ ਅਜਿਹੀ ਸੱਟਾਂ ਨਹੀਂ ਦਿਖੀਆਂ ਜਿਨ੍ਹਾਂ ਨਾਲ ਜਾਨ ਦਾ ਖ਼ਤਰਾ ਹੋਵੇ। ਹਾਲਾਂਕਿ ਅਸੀਂ ਅਪਣੇ ਵੱਲੋਂ ਸਾਰੀ ਚੌਕਸੀ ਵਰਤ ਰਹੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਸਥਾਨ 'ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਨੂੰ ਤੈਨਾਤ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਹਥਿਆਰਾਂ ਨਾਲ ਲੈਸ ਹੋ ਕੇ ਮਾਲ ਦੇ ਅੰਦਰ ਦਾਖਲ ਹੁੰਦੇ ਦਿਖਾਈ ਦਿੱਤੇ।
ਮਾਲ ਵਿਚ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਗਾਹਕਾਂ ਦੇ ਵਿਚ ਡਰਾ ਦਾ ਮਾਹੌਲ ਪੈਦਾ ਹੋ ਗਿਆ। ਮਾਲ ਦੇ ਸਟਾਫ਼ ਨੇ ਤੁਰੰਤ ਕਦਮ ਚੁੱਕਦੇ ਹੋਏ ਸਾਰੇ ਗਾਹਕਾਂ  ਨੂੰ ਝੁਕਣ ਦੇ ਲਈ ਕਿਹਾ ਅਤੇ ਉਨ੍ਹਾਂ ਮਾਲ ਦੇ ਪਿੱਛੇ ਲੈ ਗਏ, ਨਾਲ ਹੀ ਮੁੱਖ ਗੇਟ ਨੂੰ ਬੰਦ ਕਰ ਦਿੱਤਾ। ਉਸ ਨੇ ਦੱਸਿਆ ਕਿ ਮਾਲ ਦੇ ਪਿੱਛੇ ਬਣੇ ਕਮਰੇ ਵਿਚ ਦਰਜਨਾਂ ਗਾਹਕ ਅਤੇ ਛੇ ਕਰਮਚਾਰੀ ਬੰਦ ਸੀ। ਇਹ ਲੋਕ ਉਦੋਂ ਹੀ ਬਾਹਰ ਕੱਢੇ ਜਦੋਂ ਪੁਲਿਸ ਪੁੱਜੀ। ਪੁਲਿਸ ਹਮਲਾਵਰ ਦੀ ਪਛਾਣ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੇ ਘਟਨਾ ਸਥਾਨ 'ਤੇ ਪੁੱਜਣ ਤੋਂ ਪਹਿਲਾਂ ਹੀ ਗੋਲੀਬਾਰੀ ਕਰਨ ਵਾਲਾ ਮੁਲਜ਼ਮ ਫਰਾਰ ਹੋ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.