ਅਮਰੀਕਾ ਵਿਚ ਮਈ ਤੋਂ ਬਾਅਦ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ 2 ਹਜ਼ਾਰ 15 ਮੌਤਾਂ
ਵਾਸ਼ਿੰਗਟਨ, 21 ਨਵੰਬਰ, ਹ.ਬ. : ਦੁਨੀਆ ਭਰ ਵਿਚ ਹੁਣ ਤੱਕ 5.78  ਕਰੋੜ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ 4.03 ਕਰੋੜ ਲੋਕ ਠੀਕ ਹੋ ਚੁੱਕੇ ਹਨ। ਜਦ ਕਿ 13.76  ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ 1.64 ਕਰੋੜ ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਇਲਾਜ ਚਲ ਰਿਹਾ  ਹੈ, ਯਾਨੀ ਸਰਗਰਮ ਕੇਸ। ਅਮਰੀਕਾ ਵਿਚ ਹਾਲਾਤ ਕਿਸ ਤਰ੍ਹਾਂ ਵਿਗੜ ਰਹੇ ਹਨ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 24 ਘੰਟੇ ਵਿਚ ਇੱਥੇ ਦੋ ਹਜ਼ਾਰ 15 ਲੋਕਾਂ ਦੀ ਮੌਤ ਹੋ ਗਈ। ਟਰੰਪ ਦੇ ਲਈ ਵੀ ਚੰਗੀ ਖ਼ਬਰ ਨਹੀਂ ਹੈ। ਉਨ੍ਹਾਂ ਦਾ ਵੱਡਾ ਬੇਟਾ ਵੀ ਕੋਰੋਨਾ ਦੀ ਲਪੇਟ ਵਿਚ ਆ ਗਿਆ ਹੈ।
ਅਮਰੀਕਾ ਵਿਚ ਕੋਰੋਨਾ ਮਾਮਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਸ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ।  24 ਘੰਟੇ ਵਿਚ ਇੱਥੇ ਦੋ ਹਜ਼ਾਰ 15 ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਮਈ ਤੋਂ ਬਾਅਦ ਇੱਕ ਦਿਨ ਵਿਚ ਹੋਈ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਜੌਨ ਹੌਪਕਿੰਸ ਯੂਨੀਵਰਸਿਟੀ ਦੁਆਰਾ ਜਾਰੀ ਡਾਟੇ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ   ਦੌਰਾਨ ਅਮਰੀਕਾ ਦੇ ਕੁਝ ਜਾਣਕਾਰਾਂ ਨੂੰ ਲੱਗਦਾ ਕਿ ਜੇਕਰ ਹੁਣ ਵੀ ਆਜ਼ਾਦੀ ਦੇ ਨਾਂ 'ਤੇ ਸਖ਼ਤ ਉਪਾਵਾਂ ਨੂੰ ਟਾਲਿਆ ਜਾਂਦਾ ਰਿਹਾ ਤਾਂ ਹਸਪਤਾਲਾਂ ਵਿਚ ਜਗ੍ਹਾ ਨਹੀਂ ਬਚੇਗੀ। 24 ਘੰਟੇ ਦੌਰਾਨ ਅਮਰੀਕਾ ਵਿਚ ਪੀੜਤਾਂ ਦਾ ਅੰਕੜਾ ਇਕ ਲੱਖ 87 ਹਜ਼ਾਰ ਹੋਰ ਵਧ ਗਿਆ। ਹੁਣ ਕੁਲ ਪੀੜਤਾਂ ਦੀ ਗਿਣਤੀ 1 ਕਰੋੜ 22 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। 2 ਲੱਖ 60 ਹਜ਼ਾਰ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ 'ਚ ਜਨਵਰੀ ਵਿਚ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਦੋ ਹਫ਼ਤੇ ਵਿਚ ਰੋਜ਼ਾਨਾ ਇਹ ਔਸਤਨ ਡੇਢ ਲੱਖ ਦੀ ਰਫਤਾਰ ਨਾਲ ਵਧ ਰਿਹਾ ਹੈ।
ਰਾਸ਼ਟਰਪਤੀ ਚੋਣ ਹਾਰ ਚੁੱਕੇ ਲੇਕਿਨ ਕੁਰਸੀ ਨਾ ਛੱਡਣ ਦੀ ਜ਼ਿੱਦ 'ਤੇ ਅੜੇ ਟਰੰਪ ਅਤੇ ਪਤਨੀ ਮੇਲਾਨੀਆ ਤੋਂ ਬਾਅਦ ਬੇਟਾ ਟਰੰਪ ਜੂਨੀਅਰ ਵੀ ਪਾਜ਼ੇਟਿਵ ਪਾਇਆ ਗਿਆ ਹੈ। ਟਰੰਪ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੇ ਬੇਟੇ ਨੇ ਇਸ ਹਫਤੇ ਦੇ ਸ਼ੁਰੂ ਵਿਚ ਟੈਸਟ ਕਰਾਇਆ ਸੀ। ਉਨ੍ਹਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਸਾਡੇ ਲਈ ਇਹ ਚਿੰਤਾ ਦੀ ਗੱਲ ਹੈ। ਹਾਲਾਂਕਿ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੇ ਲੱਛਣ ਦਿਖਾਈ ਨਹੀਂ ਦਿੱਤੇ।
ਪਿਛਲੇ ਮਹੀਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਹੀ ਸਭ ਤੋਂ ਛੋਟਾ ਬੇਟਾ ਪਾਜ਼ੇਟਿਵ ਪਾਏ ਗਏ ਸੀ। ਤਦ ਚੋਣ ਮੁਹਿੰਮ ਦਾ ਆਖਰੀ ਦੌਰ ਚਲ ਰਿਹਾ ਸੀ। ਉਦੋਂ ਟਰੰਪ ਰੈਲੀਆਂ ਕਰਨ ਵਿਚ ਲੱਗੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.