ਅੰਮ੍ਰਿਤਸਰ, 21 ਨਵੰਬਰ, ਹ.ਬ. : ਨੌਕਰੀ ਦੀ ਭਾਲ ਵਿਚ ਫਾਜ਼ਿਲਕਾ ਤੋਂ ਅੰਮ੍ਰਿਤਸਰ ਪੁੱਜੀ 25 ਸਾਲਾ ਲੜਕੀ ਦੇ ਨਾਲ 6 ਨੌਜਵਾਨਾਂ ਨੇ ਗੈਂਗਰੇਪ ਕੀਤਾ। ਲੜਕੀ ਦੀ ਸ਼ਿਕਾਇਤ 'ਤੇ ਥਾਣਾ ਰਾਮਬਾਗ ਪੁਲਿਸ ਨੇ 6 ਨੌਜਵਾਨਾਂ ਦੇ ਖ਼ਿਲਾਫ਼ ਗੈਂਗਰੇਪ ਦਾ ਕੇਸ ਦਰਜ ਕੀਤਾ ਹੈ।
ਪੱਲੇਦਾਰੀ ਦਾ ਕੰਮ ਕਰਨ ਵਾਲੇ ਯੁਵਰਾਜ ਸਿੰਘ ਵਾਸੀ ਵਣੀਏਕੇ, ਗੁਰਪ੍ਰੀਤ ਸਿੰਘ ਛੋਟੂ ਨਿਵਾਸੀ ਭੰਗਵਾਂ ਅਤੇ ਕੁਲਦੀਪ ਸਿੰਘ ਕੀਪੂ ਨਿਵਾਸੀ ਰਣਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਤਿੰਨ ਮੁਲਜ਼ਮਾਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੁਲਜ਼ਮਾਂ ਨੇ ਪੀੜਤਾ ਦੇ ਨਾਲ ਬਣੀਏਕੇ ਦੇ ਕੋਲ ਖੰਡਰ ਬਣ ਚੁੱਕੀ ਹਵੇਲੀ ਦੇ ਕਮਰੇ ਵਿਚ ਬਲਾਤਕਾਰ ਕੀਤਾ, ਜਿੱਥੇ ਕੋਈ ਵੀ ਨਹੀਂ ਰਹਿੰਦਾ ਸੀ। ਉਸ ਨੂੰ ਜਾਨ ਤੋ ਮਾਰਨ ਦੀ ਧਮਕੀ ਦਿੱਤੀ ਅਤੇ ਰਾਤ ਦੋ ਤਿੰਨ ਵਜੇ ਉਸ ਨੂੰ ਛੇਹਰਟਾ ਚੌਕ ਵਿਚ ਉਤਾਰ ਕੇ ਭੱਜ ਗਏ। ਜਿਸ ਤੋਂ ਬਾਅਦ ਉਸ ਨੇ ਪੁਲਿਸ ਵਿਚ ਸ਼ਿਕਾਇਤ ਦਿੱਤੀ। ਪੀੜਤਾ ਦਾ ਮੈਡੀਕਲ ਕਰਵਾ ਕੇ ਉਸ ਦੇ ਘਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਹੈ। ਪੁਲਿਸ ਮੁਤਾਬਕ ਮੁਲਜ਼ਮ ਪੱਲੇਦਾਰੀ ਦਾ ਕੰਮ ਕਰਦੇ ਹਨ। ਫਰਾਰ ਚਲ ਰਹੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ, ਛੇਤੀ ਗ੍ਰਿਫਤਾਰ ਕੀਤਾ ਜਾਵੇਗਾ।
ਬੀਏ ਪਾਸ ਪੀੜਤਾ ਮੁਤਾਬਕ ਉਹ ਸਾਲ 2018 ਵਿਚ ਲੁਧਿਆਣਾ ਦੀ ਇੱਕ ਕੰਪਨੀ ਵਿਚ ਕੱਪੜੇ ਦਾ ਕੰਮ ਕਰਦੀ ਸੀ, ਉਥੇ ਬਿਮਾਰ ਹੋਣ ਕਾਰਨ ਉਹ ਵਾਪਸ ਪਿੰਡ ਚਲੀ ਗਈ ਅਤੇ ਘਰ ਤੋਂ ਹੀ ਕੰਮ ਕਰਦੀ ਸੀ। 17 ਨਵੰਬਰ  ਉਹ ਅਪਣੇ ਪਿੰਡ ਤੋਂ ਬਸ ਵਿਚ ਬੈਠ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੇ ਨੌਕਰੀ ਦੀ ਭਾਲ ਲਈ ਆਈ ਸੀ। ਉਹ ਰਾਤ ਨੂੰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਚ ਰਹੀ ਅਤੇ ਅਗਲੇ ਦਿਨ 18 ਨਵੰਬਰ ਸਵੇਰੇ 9 ਵਜੇ ਚੱਪਲ ਚੋਰੀ ਹੋ ਜਾਣ ਕਾਰਨ ਨੰਗੇ ਪੈਰ ਬਸ ਸਟੈਂਡ ਆਈ ਜਿੱਥੇ ਉਸ ਨੂੰ ਇੱਕ ਨੌਜਵਾਨ ਮਿਲਿਆ। ਉਸ ਨੇ ਅਪਣਾ ਨਾਂ ਯੁਵਰਾਜ ਦੱਸਿਆ। ਨੌਜਵਾਨ ਉਸ ਨੂੰ ਚੱਪਲ ਲੈ ਕੇ ਦੇਣ ਦੇ ਬਹਾਨੇ ਬਾਜ਼ਾਰ ਲੈ ਗਿਆ। ਮੁਲਜ਼ਮ ਯੁਵਰਾਜ ਨੇ ਫੋਨ ਕਰਕੇ ਅਪਣੇ ਦੋਸਤ ਗੁਰਸੇਵਕ ਨੂੰ ਵੀ ਬੁਲਾ ਲਿਆ। ਇਸ ਤੋਂ ਬਾਅਦ ਉਹ ਉਸ ਨੂ ਬਾਈਕ 'ਤੇ ਬਿਠਾ ਕੇ ਸ਼ਹਿਰ ਤੋਂ ਹੁੰਦੇ ਹੋਏ ਅਪਣੇ ਪਿੰਡ ਅਟਾਰੀ ਬਾਰਡਰ 'ਤੇ ਲੈ ਗਏ । ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਾਜ਼ਮਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.