ਕਾਬੁਲ, 21 ਨਵੰਬਰ, ਹ.ਬ. : ਖੂੰਖਾਰ ਅੱਤਵਾਦੀ ਸੰਗਠਨ ਅਲਕਾਇਦਾ ਦੇ ਮੁਖੀ ਅਲ ਜਵਾਹਿਰੀ  ਦੀ ਅਫਗਾਨਿਸਤਾਨ ਵਿਚ ਮੌਤ ਹੋ ਗਈ।  ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚ ਸੂਤਰਾਂ ਦੇ ਹਵਾਲੇ ਤੋਂ ਅਰਬ ਨਿਊਜ਼ ਨੇ ਜਵਾਹਿਰੀ ਦੀ ਮੌਤ ਦਾ ਦਾਅਵਾ ਕੀਤਾ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ ਜਵਾਹਿਰੀ ਦੀ ਮੌਤ ਦਮੇ ਕਾਰਨ ਹੋਈ ਹੈ ਅਤੇ ਉਸ ਨੂੰ ਆਖਰੀ ਸਮੇਂ ਵਿਚ ਇਲਾਜ ਨਹੀਂ ਮਿਲ ਸਕਿਆ। ਜਵਾਹਿਰੀ ਤੋਂ ਪਹਿਲਾਂ ਇਸ ਖੂੰਖਾਰ ਅੱਤਵਾਦੀ ਸੰਗਠਨ ਦੀ ਜ਼ਿੰਮੇਵਾਰੀ ਓਸਾਮਾ ਬਿਨ ਲਾਦੇਨ ਦੇ ਮੋਢਿਆਂ 'ਤੇ ਸੀ।
ਸੋਸ਼ਲ ਮੀਡੀਆ 'ਤੇ ਵੀ ਕੁਝ ਸਮੇਂ ਤੋਂ ਮੌਤ ਦੀ ਜਾਣਕਾਰੀ ਸਾਂਝਾ ਕੀਤੀ ਜਾ ਰਹੀ ਸੀ। ਜਵਾਹਿਰੀ ਆਖਰੀ ਵਾਰ ਇਸ ਸਾਲ 9/11 ਦੀ ਬਰਸੀ 'ਤੇ ਇੱਕ ਵੀਡੀਓ ਸੰਦੇਸ਼ ਦਿੰਦਾ ਦਿਖਾਈ ਦਿੱਤਾ ਸੀ। ਹਸਨ ਨੇ ਵੀ  ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਹਸਨ ਨੇ ਦਾਅਵਾ ਕੀਤਾ ਹੈ ਕਿ ਜਵਾਹਿਰੀ ਦੀ ਮੌਤ ਕਰੀਬ ਇੱਕ ਮਹੀਨਾ ਪਹਿਲਾਂ ਹੀ ਹੋ ਚੁੱਕੀ ਹੈ। ਅਮਰੀਕੀ ਨਿਗਰਾਨੀ ਸੰਸਥਾ ਸਾਈਟ ਦੇ ਅਲਕਾਇਦਾ ਅਪਣੇ ਨੇਤਾਵਾਂ ਦੀ ਮੌਤ ਦੀ ਖ਼ਬਰ ਕਦੇ ਜਨਤਕ  ਨਹੀਂ  ਕਰਦਾ ਹੈ। ਅਲਕਾਇਦਾ ਦੇ Îਇੱਕ ਸਾਬਕਾ ਅਨੁਵਾਦਕ ਅਨੁਸਾਰ ਜਵਾਹਿਰੀ ਦੀ ਮੌਤ ਅਫਗਾÎਨਿਸਤਾਨ ਦੇ ਗਜਨੀ ਵਿਚ ਹੋਈ। ਅਫਗਾਨਿਸਤਾਨ ਦੀ ਸਰਹੱਦ ਵਾਲੇ ਇਲਾਕੇ ਦੇ ਪਾਕਿਸਤਾਨੀ ਸੁਰੱਖਿਆ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅਰਬ ÎÎਿਨਊਜ਼ ਦੇ ਅਨੁਸਾਰ, ਅੰਤਿਮ ਸਸਕਾਰ ਦੇ ਸਮੇਂ ਬੇਹੱਦ ਘੱਟ ਲੋਕ ਮੌਜੂਦ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.