ਮੁੰਬਈ, 21 ਨਵੰਬਰ, ਹ.ਬ. : 'ਬਿੱਗ ਬੌਸ 14' ਦੇ ਦੋ ਮੁਕਾਬਲੇਬਾਜ਼ਾਂ ਰੂਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ ਨੇ ਸ਼ੁਰੂਆਤ ਤੋਂ ਹੀ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਰੂਬੀਨਾ ਅਤੇ ਅਭਿਨਵ ਕਾਫੀ ਕੇਅਰਿੰਗ ਅਤੇ ਲਵਿੰਗ ਕਪਲ ਹਨ। ਬਿੱਗ ਬੌਸ ਹਾਊਸ ਵਿਚ ਵੀ ਕਈ ਵਾਰ ਦੋਵਾਂ ਵਿਚ ਇਕ ਰੋਮਾਂਟਿਕ ਕੈਮਿਸਟਰੀ ਦੇਖੀ ਗਈ ਹੈ। ਖ਼ਾਸ ਗੱਲ ਇਹ ਹੈ ਕਿ 'ਬਿੱਗ ਬੌਸ' ਦਾ ਅੱਧਾ ਸੀਜ਼ਨ ਨਿਕਲ ਚੁੱਕਾ ਹੈ ਪਰ ਇਹ ਕਪਲ ਆਪਸ ਵਿਚ ਕਦੇ ਝਗੜਨਾ ਤਾਂ ਦੂਰ ਬਹਿਸ ਕਰਦਾ ਹੋਇਆ ਵੀ ਨਹੀਂ ਦਿਸਿਆ। ਪਰ ਹਾਲ ਹੀ ਵਿਚ ਟਾਸਕ ਦੌਰਾਨ ਦੋਵਾਂ ਵਿਚ ਪਹਿਲੀ ਵਾਰ ਥੋੜ੍ਹੀ ਅਣਬਣ ਦਿਸੀ। ਦਰਅਸਲ, 19 ਨਵੰਬਰ ਦੇ ਐਪੀਸੋਡ ਵਿਚ ਬਿੱਗ ਬੌਸ ਨੇ ਘਰਵਾਲਿਆਂ ਨੂੰ ਇਕ ਟਾਸਕ ਦਿੱਤਾ। ਇਸ ਟਾਸਕ 'ਚ ਚਾਰ ਪੁਰਾਣੇ ਕੈਪਟਨ ਭਾਵ ਅਲੀ, ਜੈਸਮੀਨ, ਪਵਿੱਤਰਾ ਤੇ ਏਜਾਜ਼ ਨੂੰ ਇਕ ਬਾਕਸ ਵਿਚ ਬੰਦ ਹੋਣਾ ਸੀ, ਜੋ ਜ਼ਿਆਦਾ ਦੇਰ ਤਕ ਬੰਦ ਰਹੇਗਾ, ਉਹ ਟਾਸਕ ਦਾ ਜੇਤੂ ਹੋਵੇਗਾ ਤੇ ਕੈਪਟਨ ਵੀ, ਕਿਉਂਕਿ ਏਜਾਜ਼ ਦੇ ਹੱਥ ਸੱਟ ਲੱਗੀ ਹੈ, ਇਸ ਲਈ ਉਸ ਵੱਲੋਂ ਪਵਿੱਤਰਾ ਬਾਕਸ ਵਿਚ ਬੈਠਦੀ ਹੈ। ਟਾਸਕ ਦੌਰਾਨ ਰੂਬੀਨਾ, ਜੈਸਮੀਨ ਨੂੰ ਸਮਝਾਉਂਦੀ ਹੈ ਕਿ ਏਜਾਜ਼ ਅਤੇ ਪਵਿੱਤਰਾ ਦਾ ਪਲਾਨ ਹੈ ਕਿ ਜੇਕਰ ਪਵਿੱਤਰਾ ਜਿੱਤ ਜਾਂਦੀ ਹੈ ਤਾਂ ਉਹ ਅੱਗੇ ਜਾ ਕੇ ਜਾਨ ਨੂੰ ਸੇਵ ਕਰਨਗੇ। ਪਵਿੱਤਰਾ, ਰੂਬੀਨਾ ਅਤੇ ਜੈਸਮੀਨ ਦੀ ਗੱਲਬਾਤ ਸੁਣ ਲੈਂਦੀ ਹੈ। ਜਿਸ ਤੋਂ ਬਾਅਦ ਪਵਿੱਤਰਾ ਦਾ ਜੈਸਮੀਨ ਨਾਲ ਝਗੜਾ ਹੋ ਜਾਂਦਾ ਹੈ। ਬਾਅਦ ਵਿਚ ਅਭਿਨਵ ਰੂਬੀਨਾ ਨੂੰ ਕਹਿੰਦੇ ਹੋਏ ਦਿਸਦੇ ਹਨ ਕਿ ਉਸਨੇ ਕਿਉਂ ਜੈਸਮੀਨ ਨੂੰ ਇਹ ਸਭ ਦੱਸਿਆ। ਅਭਿਨਵ ਬੋਲਦੇ ਹਨ ਕਿ 'ਆਪਣੇ ਪੱਤੇ ਸਾਰਿਆਂ ਸਾਹਮਣੇ ਨਾ ਖੋਲ੍ਹੋ, ਜੈਸਮੀਨ ਅੱਗੇ ਵੀ ਨਹੀਂ। ਇਹ ਗੇਮ ਸਿਰਫ ਸਹੀ ਸਮੇਂ 'ਤੇ ਸਹੀ ਚੀਜ਼ਾਂ ਬੋਲਣ ਦਾ ਨਹੀਂ ਹੈ, ਬਲਕਿ ਕਈ ਵਾਰ ਚੁੱਪ ਰਹਿਣ ਦਾ ਵੀ ਹੈ।' ਹਾਲਾਂਕਿ ਰੂਬੀਨਾ ਅਭਿਨਵ ਦੀ ਗੱਲ ਸਹਿਮਤੀ ਨਾਲ ਨਹੀਂ ਹੁੰਦੀ ਹੈ, ਜਿਸਤੋਂ ਬਾਅਦ ਅਭਿਨਵ ਉਸ ਦੀਆਂ ਗੱਲਾਂ ਤੋਂ ਖਿੱਝ ਜਾਂਦੇ ਹਨ.

ਹੋਰ ਖਬਰਾਂ »

ਹਮਦਰਦ ਟੀ.ਵੀ.