ਵਾਸ਼ਿੰਗਟਨ, 21 ਨਵੰਬਰ, ਹ.ਬ. : ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀ 2020 ਦੀ ਰਾਸ਼ਟਰਪਤੀ ਚੋਣ ਵਿਚ ਜੋਅ ਬਾਈਡਨ ਨੂੰ ਮਿਲੀ ਜਿੱਤ ਨੂੰ ਬਦਲਣ ਲਈ ਅਧਿਕਾਰੀਆਂ 'ਤੇ ਦਬਾਅ ਪਾ ਰਹੇ ਹਨ। ਉਹ ਮਿਸ਼ੀਗਨ ਵਿਚ ਚੋਣ ਨਾਲ ਜੁੜੇ ਅਧਿਕਾਰੀਆਂ ਨੂੰ ਫੋਨ ਕਰਕੇ ਜਿੱਤ ਦੇ ਪ੍ਰਮਾਣ ਪੱਤਰ  ਜਾਰੀ ਨਾ ਕਰਨ ਦੇ ਲਈ ਕਹਿ ਰਹੇ ਹਨ। ਪੈਨਸਿਲਵੇਨਿਆ ਵਿਚ ਲੋਕਾਂ ਨੂੰ ਪੋਪੁਲਰ ਵੋਟਾਂ ਨੂੰ ਰੱਦ ਕਰਨ ਦੇ ਲਈ ਕੋਰਟ ਵਿਚ ਜਾਣ  ਦੀ ਸਲਾਹ ਦੇ ਰਹੇ ਹਨ। ਐਰਿਜ਼ੋਨਾ ਵਿਚ ਵੋਟ ਸੂਚੀਆਂ ਨੂੰ ਪ੍ਰਮਾਣਤ ਕਰਨ ਵਿਚ ਦੇਰੀ ਕਰਨ  ਦੇ ਲਈ ਅਧਿਕਾਰੀਆਂ 'ਤੇ ਦਬਾਅ ਪਾ ਰਹੇ ਹਨ।
ਚੋਣ ਮਾਹਰ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਇਨ੍ਹਾਂ ਕਦਮਾਂ ਨੂੰ ਸੱਤਾ ਵਿਚ ਬਣੇ ਰਹਿਣ ਦੀ ਆਖਰੀ ਕੋਸ਼ਿਸ਼ ਮੰਨ ਰਹੇ ਹਨ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਜੋਅ ਬਾਈਡਨ ਜਨਵਰੀ ਵਿਚ ਨਿਰਧਾਰਤ ਸਮੇਂ 'ਤੇ ਹੀ ਰਾਸ਼ਟਰਪਤੀ 'ਦੇ ਓਵਲ ਆਫ਼ਿਸ 'ਤੇ ਕਾਬਜ਼ ਹੋ ਜਾਣਗੇ।  ਲੇਕਿਨ ਟਰੰਪ ਇਸ ਸਮੇਂ ਜੋ ਕਦਮ ਚੁੱਕ ਰਹੇ ਹਨ ਉਸ ਨਾਲ ਅਮਰੀਕੀ ਚੋਣ ਵਿਵਸਥਾ ਵਿਚ ਲੋਕਾਂ ਦਾ ਭਰੋਸਾ ਘੱਟ ਹੋਣ ਦੀ ਆਸ਼ੰਕਾ ਪੈਦਾ ਹੋ ਗਈ ਹੈ।
ਟਰੰਪ ਦੇ ਮੁੱਖ ਆਲੋਚਕਾਂ ਵਿਚ ਸ਼ਾਮਲ ਉਟਾਹ ਤੋਂ ਸੈਨੇਟਰ ਮਿਟ ਰੋਮਨੀ ਨੇ ਰਾਸ਼ਟਰਪਤੀ 'ਤੇ ਦੋਸ਼ ਲਾਇਆ ਕਿ ਉਹ ਸਰਕਾਰੀ ਅਧਿਕਾਰੀਆਂ 'ਤੇ ਦਬਾਅ ਪਾ ਕੇ ਚੋਣ ਨਤੀਜੇ ਅਤੇ ਲੋਕਾਂ ਦੀ ਇੱਛਾ ਨੂੰ ਪਲਟਣ ਦੀ ਕੋਸਿਸ਼ ਕਰ ਰਹੇ ਹਨ। ਇਹ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦਾ ਸਭ ਤੋਂ ਬੁਰਾ ਅਤੇ ਆਲੋਕਤਾਂਤਰਿਕ ਕੋਸ਼ਿਸ਼ ਹੈ।
ਚੋਣ 'ਤੇ ਨਜ਼ਰ ਰੱਖਣ ਵਾਲੀ ਟਰੰਪ ਦੀ ਅਪਣੀ ਏਜੰਸੀ ਨੇ ਵੀ 2020 ਦੀ ਚੋਣ ਨੂੰ ਸੁਰੱÎਖਿਅਤ ਅਤੇ ਭੇਦਭਾਵ ਤੋਂ ਪਰੇ ਕਰਾਰ ਦਿੱਤਾ। ਇਹ ਕਹਿਣ 'ਤੇ ਟਰੰਪ ਏਜੰਸੀ ਦੇ ਪ੍ਰਮੁੱਖ 'ਤੇ ਟੁੱਟ ਪਏ। ਟਰੰਪ ਦੇ ਹਤਾਸ਼ਾ ਭਰੇ ਕਦਮਾਂ ਦੇ ਬਾਵਜੂਦ ਨਤੀਜੇ ਵਿਚ ਬਦਲਾਅ ਦੀ ਕੋਈ ਸੰਭਾਵਨਾ ਨਹੀਂ ਹੈ। ਕਿਉਂਕਿ ਬਾਈਡਨ ਅਮਰੀਕੀ ਇਤਿਹਾਸ ਵਿਚ ਜ਼ਿਆਦਾ ਵੋਟ ਪਾਉਣ ਵਾਲੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਕੇ ਉਭਰੇ ਹਨ। ਨਾਲ ਹੀ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਦੇ ਲਈ ਜ਼ਰੂਰੀ 270 ਇਲੈਕਟੋਰਲ ਕਾਲੇਜ ਵੋਟ ਵੀ ਪ੍ਰਾਪਤ ਕਰ ਲਏ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.