ਨਵੇਂ ਰਾਸ਼ਟਰਪਤੀ ਜੋਅ ਬਾਇਡਨ ਲਿਆਉਣਗੇ ਨਵਾਂ ਕਾਨੂੰਨ

ਵਾਸ਼ਿੰਗਟਨ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਅਗਲੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਦੇ ਕਾਰਜਕਾਲ ਦੌਰਾਨ ਮੌਤ ਦੀ ਸਜ਼ਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਹੀ ਅਮਰੀਕੀ ਨਿਆਂ ਵਿਭਾਗ ਤਿੰਨ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਤਿਆਰੀ ਕਰ ਚੁੱਕਾ ਹੈ। ਨਿਆਂ ਵਿਭਾਗ ਨੇ 20 ਜਨਵਰੀ, 2021 ਤੋਂ ਪਹਿਲਾਂ ਤਿੰਨ ਲੋਕਾਂ ਨੂੰ ਮੌਤ ਦੀ ਸਜ਼ਾ ਦੇਣੀ ਨਿਰਧਾਰਤ ਕੀਤੀ ਹੋਈ ਹੈ। ਦਰਅਸਲ 20 ਜਨਵਰੀ 2021 ਨੂੰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣਗੇ। ਅਮਰੀਕੀ ਚੋਣਾਂ ਵਿੱਚ ਰਾਸ਼ਟਰਪਤੀ ਜਿੱਤ ਹਾਸਲ ਕਰਨ ਵਾਲੇ ਜੋਅ ਬਾਇਡਨ ਹਮੇਸ਼ਾ ਮੌਤ ਦੀ ਸਜ਼ਾ ਦੇ ਵਿਰੁੱਧ ਰਹੇ ਹਨ। ਉਹ ਅਮਰੀਕਾ ਵਿੱਚ ਇਸ ਦੀ ਤਜਵੀਜ਼ ਨੂੰ ਖ਼ਤਮ ਕਰਨ ਲਈ ਕੰਮ ਕਰਨਗੇ।
ਉਨ•ਾਂ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ। ਜੋਅ ਬਾਇਡਨ ਦੇ ਪ੍ਰੈਸ ਸਕੱਤਰ ਟੀਜੇ ਡਕਲੋ ਨੇ ਕਿਹਾ ਕਿ ਜੇਲ• ਬਿਊਰੋ ਨੇ 17 ਸਾਲਾਂ ਬਾਅਦ ਇਸ ਸਾਲ ਅੱਠਵੀਂ ਮੌਤ ਦੀ ਸਜ਼ਾ ਨੂੰ ਅੰਜਾਮ ਦਿੱਤਾ ਹੈ। ਬਾਇਡਨ ਪ੍ਰਸ਼ਾਸਨ ਹੁਣ ਭਵਿੱਖ ਵਿੱਚ ਹੋਰ ਮੌਤ ਦੀ ਸਜ਼ਾ ਦਾ ਵਿਰੋਧ ਕਰਦਾ ਹੈ। ਹਾਲਾਂਕਿ ਉਨ•ਾਂ ਨੇ ਇਹ ਨਹੀਂ ਕਿਹਾ ਕਿ ਬਾਇਡਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਬਾਅਦ ਮੌਤ ਦੀ ਸਜ਼ਾ 'ਤੇ ਰੋਕ ਲਗਾਉਣਗੇ। ਜਾਣਕਾਰੀ ਮੁਤਾਬਕ ਨਿਆਂ ਵਿਭਾਗ ਨੇ ਇੱਕ ਅਦਾਲਤ ਵਿੱਚ ਦੱਸਿਆ ਕਿ ਉਹ 11 ਦਸੰਬਰ ਲਈ ਅਲਫਰੈਡ ਬੁਰਜੁਆ ਅਤੇ 14 ਦਸੰਬਰ ਲਈ ਕੋਰੀ ਜੌਨਸਨ ਤੇ 15 ਦਸੰਬਰ ਲਈ ਡਸਟਿਨ ਹਿਗਸ ਨੂੰ ਮੌਤ ਦੀ ਸਜ਼ਾ ਦੇਣੀ ਤੈਅ ਕੀਤੀ ਸੀ। ਇਸ ਸਾਲ ਲਈ ਦੋ ਹੋਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦੇਣਾ ਨਿਰਧਾਰਤ ਕੀਤੀ ਗਈ ਸੀ, ਜਿਨ•ਾਂ ਵਿੱਚ ਇੱਕ ਔਰਤ ਸ਼ਾਮਲ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.