ਵਿਕਟੋਰੀਆ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਲੋਕਾਂ ਨੂੰ ਗੁਰਪੁਰਬ ਸਣੇ ਹੋਰਨਾਂ ਤਿਉਹਾਰਾਂ ਮੌਕੇ ਘੱਟ ਇਕੱਠ ਕਰਨ ਅਤੇ ਜ਼ਿਆਦਾਤਰ ਤਿਉਹਾਰ ਵਰਚੁਅਲ ਤੌਰ 'ਤੇ ਮਨਾਉਣ ਲਈ ਹੱਲਾਸ਼ੇਰੀ ਦਿੱਤੀ ਹੈ। ਪ੍ਰੀਮੀਅਰ ਜੌਨ ਹੌਰਗਨ, ਸਿਹਤ ਮੰਤਰੀ ਐਡਰੀਅਨ ਡੀਕਸ ਅਤੇ ਸੂਬਾਈ ਸਿਹਤ ਅਧਿਕਾਰੀ ਡਾ. ਬੌਨੀ ਹੈਨਰੀ ਧਾਰਮਿਕ ਅਤੇ ਹੋਰ ਨੇਤਾਵਾਂ ਨਾਲ ਲਗਾਤਾਰ ਬੈਠਕਾਂ ਕਰ ਰਹੇ ਹਨ। ਉਹ ਲੋਕਾਂ ਨੂੰ ਇਕੱਠ ਨਾ ਕਰਨ ਦੀ ਸਲਾਹ ਦੇ ਰਹੇ ਹਨ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਿਛਲੇ ਕੁਝ ਮਹੀਨੇ ਸਾਡੇ ਸੂਬੇ ਲਈ ਕਾਫ਼ੀ ਮੁਸ਼ਕਲ ਭਰੇ ਰਹੇ ਹਨ, ਜਿਸ ਦੀ ਸਾਨੂੰ ਕਦੇ ਕੋਈ ਉਮੀਦ ਨਹੀਂ ਸੀ। ਉਨ•ਾਂ ਕਿਹਾ ਕਿ ਇਸ ਵਾਰ ਗੁਰਪੁਰਬ, ਕ੍ਰਿਸਮਸ ਜਾਂ ਨਵੇਂ ਸਾਲ ਦੇ ਸਮਾਗਮ ਪਿਛਲੇ ਵਾਰ ਨਾਲੋਂ ਥੋੜਾ ਅਲੱਗ ਢੰਗ ਨਾਲ ਮਨਾਏ ਜਣਗੇ, ਕਿਉਂਕਿ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਆਦਾ ਇਕੱਠਾ ਕਰਨਾ ਸੰਭਵ ਨਹੀਂ ਹੈ। ਇਸ ਲਈ ਇਹ ਸਮਾਗਮ ਜ਼ਿਆਦਾਤਰ ਵਰਚੁਅਲ ਤੌਰ 'ਤੇ ਮਨਾਏ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.