ਕਿਡਨੀ ਫੇਲ ਹੋਣ ਕਾਰਨ ਹੋਇਆ ਦੇਹਾਂਤ

ਮੁੰਬਈ, 22 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਟੀਵੀ ਅਦਾਕਾਰਾ ਲੀਨਾ ਅਚਾਰੀਆ ਦੀ ਅੱਜ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਕਿਡਨੀ ਫੇਲ ਹੋਣਾ ਦੱਸਿਆ ਜਾ ਰਿਹਾ ਹੈ। ਲੀਨਾ ਅਚਾਰੀਆ ਬੀਤੇ ਤਕਰੀਬਨ ਡੇਢ ਸਾਲ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਕੁਝ ਸਮਾਂ ਪਹਿਲਾਂ ਉਸ ਦੀ ਮਾਂ ਨੇ ਆਪਣੀ ਕਿਡਨੀ ਲੀਨਾ ਨੂੰ ਦਾਨ ਕੀਤੀ ਸੀ, ਪਰ ਇਸ ਦੇ ਬਾਅਦ ਵੀ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਲੀਨਾ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਆਖ਼ਰੀ ਸਾਹ ਲਿਆ।
ਲੀਨਾ ਅਚਾਰੀਆ ਕਈ ਟੀਵੀ ਸ਼ੋਅ 'ਸੇਠ ਜੀ', 'ਆਪ ਕੇ ਆ ਜਾਨੇ ਸੇ', 'ਮੇਰੀ ਹਾਨੀਕਾਰਕ ਬੀਵੀ' ਵਰਗੇ ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਇੰਨਾ ਹੀ ਨਹੀਂ, ਉਸ ਨੇ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਵਿਚ ਵੀ ਕੰਮ ਕੀਤਾ ਹੈ, ਜਿਸ ਵਿਚ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਵੀ ਸ਼ਾਮਲ ਹੈ। ਲੀਨਾ ਦੀ ਮੌਤ ਦੀ ਖ਼ਬਰ ਨੇ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਲੀਨਾ ਨਾਲ ਕੰਮ ਕਰਨ ਵਾਲੇ ਕਲਾਕਾਰਾਂ ਨੇ ਉਸ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਲੀਨਾ ਅਚਾਰੀਆ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ, ਪਰ ਬਾਅਦ ਵਿੱਚ ਇਹ ਸਪਸ਼ਟ ਹੋ ਗਿਆ ਕਿ ਕਿਡਨੀ ਫੇਲ• ਹੋਣ ਕਾਰਨ ਲੀਨਾ ਅਚਾਰੀਆ ਦੀ ਮੌਤ ਹੋ ਗਈ। 'ਯੇ ਰਿਸ਼ਤਾ ਕਿਆ ਕਾਹਲਤਾ ਹੈ' ਫੇਮ ਰੋਹਨ ਮਹਿਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲੀਨਾ ਅਚਾਰੀਆ ਨੂੰ ਯਾਦ ਕਰਦਿਆਂ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸਦੇ ਨਾਲ ਉਨ•ਾਂ ਨੇ ਲੀਨਾ ਆਚਾਰਿਆ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.