ਬਠਿੰਡਾ, 24 ਨਵੰਬਰ, ਹ.ਬ. : ਬਠਿੰਡਾ ਦੀ ਕਾਲੋਨੀ ਕਮਲਾ ਨਹਿਰੂ ਵਿਚ  ਮਾਨਸਾ ਜ਼ਿਲ੍ਹੇ ਨਾਲ ਸਬੰਧਤ ਨੌਜਵਾਨ ਵਲੋਂ ਆਪਣੀ ਪ੍ਰੇਮਿਕਾ ਅਤੇ ਉਸ ਦੇ ਪਿਤਾ ਅਤੇ ਉਸ ਦੀ ਮਾਂ ਨੂੰ ਸਿਰ ਵਿਚ ਗੋਲੀਆਂ ਮਾਰ ਕੇ ਉਪਰੰਤ ਸਮੁੱਚੇ ਮਾਮਲੇ ਦੀ ਵੀਡੀਓ ਵਾਇਰਲ ਕਰਨ ਉਪਰੰਤ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਜੋ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ, ਜਦ ਕਿ ਬਾਕੀ 3 ਮ੍ਰਿਤਕ ਬਠਿੰਡਾ ਨਾਲ ਸਬੰਧਿਤ ਹਨ। ਪ੍ਰੇਮਿਕਾ ਨਾਲ ਆਪਣੇ ਸਬੰਧਾਂ ਦਾ ਖ਼ੁਲਾਸਾ ਕਰਦਿਆਂ ਨੌਜਵਾਨ ਵਲੋਂ ਬਣਾਈ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿਤੀ ਗਈ, ਦੌਰਾਨ ਇਨ੍ਹਾਂ ਕੀਤੇ ਕਤਲਾਂ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ ਲੜਕੀ ਨਾਲ ਉਸ ਦੀ ਦੋਸਤੀ ਸੀ ਤੇ ਲੜਕੀ ਉਸ ਨੂੰ ਬਲੈਕਮੇਲ ਕਰਨ ਅਤੇ ਜਬਰ-ਜਨਾਹ ਦੇ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਰਹੀ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਸਬੰਧੀ ਉਕਤ ਲੜਕੇ ਨੇ ਹੋਰ ਕਈ ਅਹਿਮ ਖੁਲਾਸੇ ਕਰਦਿਆਂ ਵੀਡੀਓ ਵਿਚ ਕਿਹਾ ਕਿ ਇਸ ਵਿਚ ਉਕਤ ਲੜਕੀ ਦਾ ਸਾਰਾ ਪਰਿਵਾਰ ਸ਼ਾਮਲ ਸੀ, ਜਿਸ ਕਰਕੇ ਉਸ ਨੂੰ ਇਹ ਕਦਮ ਚੁੱਕਣਾ ਪਿਆ, ਜਦੋਂ ਕਿ ਉਸ ਦੇ ਘਰਦਿਆਂ ਦਾ ਇਸ ਵਿਚ ਕੋਈ ਕਸੂਰ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਇਸ ਸਬੰਧੀ ਕੁਝ  ਪਤਾ ਹੈ।
ਨੌਜਵਾਨ ਨੇ ਇਹ ਵੀ ਦੱਸਿਆ ਕਿ ਇਹ ਪਿਸਤੌਲ ਲਾਕਰ ਵਿਚ ਪਿਆ ਹੁੰਦਾ ਸੀ ਜਿਸ ਦੀ ਚਾਬੀ ਬਾਰੇ ਉਸ ਨੂੰ ਪਤਾ ਸੀ ਜਿਸ ਨਾਲ ਉਸ ਨੇ ਉਕਤ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।
ਇਸ ਵੀਡੀਓ ਵਿਚ ਉਕਤ ਨੌਜਵਾਨ ਨੇ ਆਪਣੇ ਮਾਤਾ-ਪਿਤਾ ਨੂੰ ਬੇਹੱਦ ਪਿਆਰ ਕਰਨ ਦੀ ਗੱਲ ਵੀ ਕਹੀ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨੇ ਵਿਚ ਬਠਿੰਡਾ ਵਿਚ ਸਮੂਹਿਕ ਕਤਲ ਕਰਨ ਉਪਰੰਤ ਖ਼ੁਦਕੁਸ਼ੀ ਕਰਨ ਦੀ ਇਹ ਦੂਸਰੀ ਘਟਨਾ ਵਾਪਰੀ ਹੈ। ਕਮਲਾ ਨਹਿਰੂ ਕਾਲੋਨੀ ਦੇ ਉਕਤ ਘਰ ਅੰਦਰ 3 ਲਾਸ਼ਾਂ ਮਿਲਣ ਦੀ ਸੂਚਨਾ ਮਿਲਣ 'ਤੇ ਐਸ. ਪੀ. ਸਿਟੀ ਜਸਪਾਲ ਸਿੰਘ ਅਤੇ ਐਸ. ਐਚ. ਓ. ਕੈਂਟ ਗੁਰਮੀਤ ਸਿੰਘ ਮੌਕੇ 'ਤੇ ਪੁੱਜੇ। ਇਸ ਸਬੰਧੀ ਕੈਂਟ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖ਼ਤ ਚਰਨਜੀਤ ਸਿੰਘ ਖੋਖਰ (56) ਜੋ ਕਿ ਸਹਿਕਾਰੀ ਸਭਾ ਵਿਚ ਸਕੱਤਰ ਸਨ, ਉਸ ਦੀ ਪਤਨੀ ਜਸਵਿੰਦਰ ਕੌਰ (49) ਅਤੇ ਧੀ ਸਿਮਰਨ ਕੌਰ (22) ਅਤੇ ਇਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨ ਦੀ ਸ਼ਨਾਖ਼ਤ ਯੁਵਕਰਨ ਸਿੰਘ ਜੋ ਕਿ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹੈ, ਵਜੋਂ ਹੋਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.