ਨਿਊਯਾਰਕ, 24 ਨਵੰਬਰ, ਹ.ਬ. : ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰਸਿੱਧ ਨੇਤਾ ਅਤੇ ਪ੍ਰਮੁੱਖ ਡਾਕਟਰ ਅਜੇ ਲੋਢਾ ਦਾ 21 ਨਵੰਬਰ ਨੂੰ ਅਮਰੀਕਾ ਵਿਚ ਦੇਹਾਂਤ ਹੋ ਗਿਆ। ਕੋਰੋਨਾ ਵਾਇਰਸ ਹੋਣ ਤੋਂ ਬਾਅਦ ਉਹ ਬੀਤੇ 8 ਮਹੀਨੇ ਤੋਂ ਕੋਰੋਨਾ ਵਾਇਰਸ ਨਾਲ ਸੰੰਘਰਸ਼ ਕਰ ਰਹੇ ਸੀ। 58 ਸਾਲ ਦੇ ਡਾ. ਅਜੇ ਲੋਢਾ ਭਾਰਤੀ ਮੂਲ ਦੇ ਅਮਰੀਕੀ ਫਿਜੀਸ਼ਿਅਨਜ਼ ਦੇ ਸੰਗਠਨ (ਆਪੀ) ਦੇ ਸਾਬਕਾ ਪ੍ਰਧਾਨ ਵੀ ਰਹੇ। ਉਨ੍ਹਾਂ ਦੇ ਪਰਵਾਰ  ਵਿਚ ਉਨ੍ਹਾਂ ਦੀ ਪਤਨੀ ਸਿਮਤਾ, ਬੇਟਾ ਅਤੇ ਬੇਟੀ ਸ਼ਵੇਤਾ ਹੈ।
ਨਿਊਯਾਰਕ ਸਥਿਤ ਭਾਰਤੀ ਦੂਤ ਵਲੋਂ ਉਨ੍ਹਾਂ ਦੇ ਦੇਹਾਂਤ 'ਤੇ ਟਵਿਟਰ 'ਤੇ ਦੁੱਖ ਜਤਾਉਂਦੇ ਹੋਏ ਉਨ੍ਹਾਂ ਭਾਰਤੀ-ਅਮਰੀਕੀ ਭਾਈਚਾਰੇ ਦਾ ਪ੍ਰਮੁੱਖ ਮੈਂਬਰ ਦੱਸਿਆ ਗਿਆ।   ਆਪੀ ਦੇ ਮੌਜੂਦਾ ਪ੍ਰਧਾਨ ਸੁਧਾਰ ਜੋਨਲਗੱਡਾ ਨੇ ਉਨ੍ਹਾਂ ਦੇ ਦੇਹਾਂਤ ਨੂੰ ਸੰਗਠਨ ਦੇ Îਇਤਿਹਾਸ ਦਾ ਕਾਲਾ ਦਿਨ ਕਰਾਰ ਦਿੱਤਾ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਭਾਰਤੀ ਅਮਰੀਕੀ ਭਾਈਚਾਰੇ, ਖ਼ਾਸ ਤੌਰ 'ਤੇ ਰਾਜਸਥਾਨ ਤੋਂ ਅਮਰੀਕਾ ਵਿਚ ਵਸੇ ਲੋਕਾਂ ਦੇ ਲਈ ਕੀਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਦੁੱਖ ਜਤਾਇਆ। ਜੈਪੁਰ ਫੁਟ ਅਮਰੀਕਾ  ਦੇ ਚੇਅਰਮੈਨ ਪ੍ਰੇਮ ਭੰਡਾਰੀ, ਬੀਐਸਐਫ ਦੇ ਸਾਬਕਾ ਡਾਇਰੈਕਟੋਰੇਟ ਕੇਕੇ ਸ਼ਰਮਾ, ਆਪੀ ਦੇ ਮੀਤ ਪ੍ਰਧਾਨ ਡਾ. ਰਵਿ ਕੋਲੀ ਆਦਿ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ  ਉਨ੍ਹਾਂ ਦੇ ਸਮਾਜਕ ਕਾਰਜਾਂ ਨੂੰ ਯਾਦ ਕੀਤਾ। ਡਾ. ਅਜੇ ਲੋਢਾ ਨੂੰ 2016 ਵਿਚ ਐਲਿਸ ਆਈਲੈਂਡ ਮੈਡਲ ਆਫ਼ ਆਨਰ ਨਾਲ ਨਵਾਜਿਆ ਗਿਆ। 2008 ਵਿਚ ਉਨ੍ਹਾਂ ਨਰਗਿਸ ਦਤ ਮੈਮੋਰੀਅਲ ਫਾਊਂਡੇਸ਼ਨ ਦੁਆਰਾ ਫਿਜੀਸ਼ੀਅਨ ਆਫ਼ ਦ ਈਅਰ ਸਨਮਾਨ ਦਿੱਤਾ ਗਿਆ। ਉਹ 2015-16 ਵਿਚ ਆਪੀ ਦੇ ਪ੍ਰਧਾਨ ਰਹੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.