ਮੁੰਬਈ, 24 ਨਵੰਬਰ, ਹ.ਬ. : ਅਭਿਨੇਤਰੀ ਕੰਗਣਾ ਰਨੌਤ ਅਤੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਨੇ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ। ਇਸ ਵਿਚ ਮੁੰਬਈ ਪੁਲਿਸ ਦੀ ਐਫਆਈਆਰ  ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਕੰਗਨਾ ਵਲੋਂ ਵਕੀਲ ਰਿਜਵਾਨ ਸਿੱਧੀਕੀ ਨੇ ਇਹ ਪਟੀਸ਼ਨ ਲਾਈ ਹੈ। ਇਸ 'ਤੇ ਜਲਦ ਸੁਣਵਾਈ ਦੀ ਤਾਰੀਕ  ਤੈਅ ਹੋਵੇਗੀ। ਮੁੰਬਈ ਦੀ ਬਾਂਦਰਾ ਪੁਲਿਸ ਨੇ ਦੋਵੇਂ ਭੈਣਾਂ ਦੇ ਖ਼ਿਲਾਫ਼ ਰਾਜਧਰੋਹ, ਨਫਰਤ ਫੈਲਾਉਣ ਸਣੇ ਹੋਰ ਧਰਾਵਾਂ ਵਿਚ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ 18 ਨਵੰਬਰ ਨੂੰ ਤੀਜੀ ਵਾਰ ਨੋਟਿਸ ਜਾਰੀ ਕਰਕੇ ਪੁਛਗਿੱਛ ਦੇ ਲਈ ਕੰਗਨਾ ਨੂੰ ਸੋਮਵਾਰ 11 ਵਜੇ ਤੱਕ ਪੇਸ਼ ਹੋਣ ਲਈ ਕਿਹਾ ਸੀ ਤੇ ਰੰਗੋਲੀ ਨੂੰ ਮੰਗਲਵਾਰ ਨੂੰ  ਬੁਲਾਇਆ ਗਿਆ ਲੇਕਿਨ ਦੋਵੇਂ ਭੈਣਾਂ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਵਿਚ ਹੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.