ਵਾਸ਼ਿੰਗਟਨ, 24 ਨਵੰਬਰ, ਹ.ਬ. : ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਭਤੀਜੇ ਕਿਮ ਹਾਨ ਸੋਲ ਦੇ ਅਚਾਨਕ ਗਾਇਬ ਹੋਣ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਸ਼ੱਕ ਦੀ ਸੂਈ ਕਿਮ ਦੇ ਨਾਲ ਅਮਰੀਕਾ ਦੀ ਇੰਟੈਲੀਜੈਂਸ ਸਰਵਿਸ 'ਤੇ ਵੀ ਜਾ ਰਹੀ ਹੈ। ਦਰਅਸਲ ਕਿਮ ਹਾਨ ਸੋਲ ਤਾਨਾਸ਼ਾਹ ਕਿਮ ਦੇ ਮਤਰਏ ਭਰਾ ਕਿਮ ਜੋਂਗ ਨਾਮ ਦਾ ਬੇਟਾ ਹੈ। ਕਿਮ ਜੋਂਗ ਨਾਮ ਦੀ ਸਾਲ 2017 ਵਿਚ ਕੁਆਲਾਲੰਪੁਰ ਹਵਾਈ ਅੱਡੇ 'ਤੇ ਹੱਤਿਆ ਕਰ ਦਿੱਤੀ ਗਈ ਸੀ, ਹੁਆਂਗ ਅਤੇ ਇੱਕ ਇੰਡੋਨੇਸ਼ਿਆਈ ਔਰਤ ਸਿਤੀ ਆਸਿਆਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਨਾਮ ਦੀ ਹੱਤਿਆ ਨੂੰ ਲੈ ਕੇ ਉਤਰ ਕੋਰੀਆ ਦੇ ਤਾਨਾਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਹਾਲਾਂਕਿ ਪਿਓਂਗਯਾਂਗ ਨੇ ਹਮੇਸ਼ਾ ਹੀ ਇਨ੍ਹਾਂ ਖ਼ਬਰਾਂ ਅਤੇ ਦੋਸ਼ਾਂ ਦਾ ਖੰਡਨ ਕੀਤਾ ਸੀ।
ਲੇਕਿਨ ਹੁਣ ਮੁੜ ਕਿਮ ਦੇ ਭਤੀਜੇ ਦੇ ਗਾਇਬ ਹੋਣ ਦੇ ਪਿੱਛੇ ਉਤਰ ਕੋਰੀਆ ਵੱਲ ਸਵਾਲ ਉਠ ਰਹੇ ਹਨ। ਕੌਮਾਂਤਰੀ ਮੀਡੀਆ ਵਿਚ ਆਈ ਖਬਰਾਂ ਮੁਤਾਬਕ ਸੋਲ, ਉਨ੍ਹਾਂ ਦੀ ਭੈਣ ਅਤੇ ਉਨ੍ਹਾਂ ਦੀ ਮਾਂ ਨੇ ਬੇਹੱਦ ਗੁਪਤ ਤਰੀਕੇ ਨਾਲ ਸਾਲ 2017 ਵਿਚ ਉਤਰ ਕੋਰੀਆ ਛੱਡ ਦਿੱਤਾ ਸੀ। ਇਸ ਤੋ ਬਾਅਦ ਸੋਲ ਨੂੰ ਆਖਰੀ ਵਾਰ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੇ Îਇੱਕ ਏਜੰਟ ਦੇ ਨਾਲ ਦੇਖਿਆ ਗਿਆ ਸੀ। ਇਸ ਦੇ ਬਾਅਦ ਤੋਂ ਹੀ ਉਸ ਦਾ ਕੁਝ ਪਤਾ ਨਹੀਂ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.