ਸੰਗਰੂਰ, 24 ਨਵੰਬਰ, ਹ.ਬ. : ਜੇਕਰ ਤੁਹਾਨੂ ਕੌਣ ਬਣੇਗਾ ਕਰੋੜਪਤੀ ਦੇ ਨਾਂ ਤੋਂ ਸੋਸ਼ਲ ਮੀਡੀਆ ਤੋਂ ਕਾਲ ਆਉਂਦੀ ਹੈ ਤਾਂ ਚੌਕਸ ਹੋ ਜਾਵੋ ਕਿਉੀਕਿ ਅਜਿਹੇ ਫੋਨ ਅਤੇ ਮੈਸੇਜ ਤੁਹਾਨੂੰ ਕੰਗਾਲ ਬਣਾ ਸਕਦੇ ਹਨ। ਕਿਉਂਕਿ ਇਸ ਤਰ੍ਹਾਂ ਹੀ ਪਿੰਡ ਗੰਢੂਆ ਵਿਚ ਕਿਸਾਨ ਨੂੰ 22 ਲੱਖ ਤੋਂ ਜ਼ਿਆਦਾ ਦਾ ਚੂਨਾ ਲਗਾ ਦਿੱਤਾ । ਕਿਸਾਨ ਨੇ 4 ਏਕੜ ਜ਼ਮੀਨ ਗਿਰਵੀ ਰੱਖ ਕੇ ਮੁਲਜ਼ਮਾਂ ਨੂੰ ਪੈਸੇ ਭੇਜ ਦਿੱਤੇ। ਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦਾ ਹੈ। 22 ਮਈ ਨੂੰ ਕੋਲਕਾਤਾ ਤੋਂ ਵੱਟਸਐਪ ਕਾਲ ਆਈ।
ਫੋਨ ਕਰਨ ਵਾਲੇ ਨੇ ਖੁਦ ਨੂੰ ਕੌਣ ਬਣੇਗਾ ਕਰੋੜਪਤੀ ਦੱਸਿਆ। ਕਿਹਾ ਕਿ ਉਸ ਦੀ 25 ਲੱਖ ਦੀ ਲਾਟਰੀ ਨਿਕਲੀ ਹੈ। ਇਸ ਦੇ ਲਈ 15 ਹਜ਼ਾਰ ਰੁਪਏ ਟੈਕਸ ਭਰਨਾ ਪਵੇਗਾ। ਵੱਟਸਟੈਪ 'ਤੇ ਕੇਬੀਸੀ ਦਾ 25 ਲੱਖ ਦਾ ਚੈਕ ਵੀ ਭੇਜਿਆ। ਆਧਾਰ ਕਾਰਡ ਸਣੇ ਕਈ ਕਾਗਜ਼ ਮੰਗੇ ਗਏ ਜੋ ਭੇਜ ਦਿੱਤੇ। ਉਸ ਨੂੰ ਲਾਟਰੀ ਨਿਕਲਣ ਦਾ ਯਕੀਨ ਹੋ ਗਿਆ ਸੀ।
15 ਹਜ਼ਾਰ ਟਰਾਂਸਫਰ ਕਰਨ ਤੋਂ ਬਾਅਦ  ਇੱਕ ਔਰਤ ਦਾ ਫੋਨ ਆਇਆ ਕਿ ਲਾਟਰੀ ਦੀ ਰਕਮ 40 ਲੱਖ ਕੀਤੀ ਗਈ ਹੈ। ਇਸ ਕਾਰਨ 22 ਹਜ਼ਾਰ ਹੋਰ ਟੈਕਸ ਜਮ੍ਹਾ ਕਰਾਉਣਾ ਹੋਵੇਗਾ। ਇਸ 'ਤੇ 22 ਹਜ਼ਾਰ ਹੋਰ ਜਮ੍ਹਾ ਕਰਵਾ ਦਿੱਤੇ।  ਉਸ ਦੇ ਅਗਲੇ ਦਿਨ ਉਸ ਦੇ ਖਾਤੇ ਦੀ ਲਿਮਿਟ ਵਧਾਉਣ ਨੂੰ 73 ਹਜ਼ਾਰ ਹੋਰ ਜਮ੍ਹਾ ਕਰਵਾ ਦਿੱਤੇ ਗਏ। ਫੇਰ ਰੋਜ਼ਾਨਾ ਫੋਨ ਆਉਣ ਲੱਗਾ।  ਉਨ੍ਹਾਂ ਦੇ ਖਾਤੇ ਵਿਚ 22.20 ਲੱਖ ਰਕਮ ਜਮ੍ਹਾ ਕਰਵਾ ਦਿੱਤੀ। ਹੁਣ ਉਹ ਕਹਿ ਰਹੇ ਹਨ ਕਿ 80 ਲੱਖ ਦੀ ਲਾਟਰੀ ਦੇ ਲਈ 5.70 ਲੱਖ ਹੋਰ ਜਮ੍ਹਾ ਕਰਵਾਓ। ਠੱਗੀ ਦਾ ਅਹਿਸਾਸ ਹੋਣ 'ਤੇ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਾਂਚ ਵਿਚ ਪੁਲਿਸ ਨੇ ਦੇਖਿਆ ਕਿ ਪੀੜਤ,ਜਾਣਕਾਰਾਂ ਦੀ ਮਦਦ ਨਾਲ ਗੂਗਲ ਪੇਅ ਆਦਿ ਤੋਂ ਪੈਸੇ ਟਰਾਂਸਫਰ ਕਰਦਾ ਰਿਹਾ ਹੈ।
ਜੀਤ ਸਿੰਘ ਨੇ ਕਿਹਾ ਕਿ ਪੂਰਾ ਪਰਵਾਰ ਅਨਪੜ੍ਹ ਹੈ। ਜਿਸ ਕਾਰਨ ਉਹ ਮੁਲਜ਼ਮਾਂ ਦੇ ਝਾਂਸੇ ਵਿਚ ਆ ਗਿਆ। ਉਸ ਦੇ ਕੋਲ 4 ਕਿੱਲੇ ਜ਼ਮੀਨ ਹੈ। ਲਾਟਰੀ ਦੇ ਪੈਸੇ ਪਾਉਣ ਦੇ ਲਈ ਉਸ ਨੇ ਚਾਰ ਕਿੱਲੇ 4-4 ਲੱਖ ਵਿਚ ਗਹਿਣੇ ਰੱਖ ਦਿੱਤੇ ਸੀ। ਘਟਨਾ ਦੇ ਬਾਅਦ ਤੋਂ ਉਹ ਬਰਬਾਦ ਹੋ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.