ਅਮਰੀਕਾ ਵਿਚ ਇੱਕ ਹਫਤੇ ਦੌਰਾਨ 10 ਹਜ਼ਾਰ ਹੋਈਆਂ ਮੌਤਾਂ
ਵਾਸ਼ਿੰਗਟਨ, 24 ਨਵੰਬਰ, ਹ.ਬ. : ਦੁਨੀਆ ਭਰ ਵਿਚ ਹੁਣ ਤੱਕ 5.94 ਕਰੋੜ ਤੋਂ ਜ਼ਿਆਦਾ ਲੋਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ 4.11 ਕਰੋੜ ਲੋਕ ਠੀਕ ਹੋ ਚੁੱਕੇ ਹਨ। ਜਦ ਕਿ 14.01 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ 1.69 ਕਰੋੜ ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਡਬਲਿਊਐਚਓ ਨੇ ਕਈ ਮਹੀਨੇ ਤੱਕ ਟਾਲਣ ਤੋਂ ਬਾਅਦ ਆਖਰਕਾਰ ਵਿਦੇਸ਼ੀ ਮਾਹਰਾਂ ਦੀ ਇੱਕ ਟੀਮ ਚੀਨ ਭੇਜਣ ਦਾ ਫੈਸਲਾ ਕੀਤਾ। ਇਹ ਟੀਮ ਉਥੋਂ ਕੋਰੋਨਾ ਵਾਇਰਸ ਦੇ ਫੈਲਣ ਦੀ ਜਾਂਚ ਕਰੇਗੀ।  ਅਮਰੀਕਾ ਵਿਚ ਇਕ ਹਫਤੇ ਵਿਚ ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।
ਡਬਲਿਊਐਚਓ ਨੇ ਸੋਮਵਾਰ ਰਾਤ ਕਿਹਾ ਕਿ ਉਸ ਨੇ ਦੁਨੀਆ ਦੇ ਸਿਹਤ ਮਾਹਾਰਾਂ ਦੀ ਇੱਕ ਟੀਮ ਚੀਨ ਭੇਜਣ ਦਾ ਫੈਸਲਾ ਕੀਤਾ Âੈ। ਇਹ ਟੀਮ ਇਸ ਗੱਲ ਦਾ ਪਤਾ ਲਗਾਵੇਗੀ ਕਿ ਚੀਨ ਵਿਚ ਵਾਇਰਸ ਕਿਵੇਂ ਫੈਲਿਆ ਅਤੇ ਇਸ ਦਾ ਮੁੱਖ ਸੋਰਸ ਕੀ ਸੀ। ਇਸ ਸਵਾਲ ਦਾ ਜਵਾਬ ਵੀ ਲੱਭਿਆ ਜਾਵੇਗਾ ਕਿ ਇਹ ਬਿਮਾਰੀ ਕਿਸੇ ਜਾਨਵਰ ਤੋਂ ਇਨਸਾਨਾਂ ਤੱਕ ਪੁੱਜੀ ਸੀ ਜਾਂ ਇਸ ਦਾ ਕੋਈ ਹੋਰ ਕਾਰਨ ਹੈ। ਸੰਗਠਨ ਨੇ ਐਮਰਜੰਸੀ ਡਾਇਰੈਕਟਰ ਮਾਈਕਲ ਰਾਇਨ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਚੀਨ ਸਰਕਾਰ ਇਸ ਟੀਮ ਨੂੰ ਤਮਾਮ ਸਹੂਲਤਾਂ ਮੁਹੱਈਆ ਕਰਾਏਗੀ। ਇਸ ਟੀਮ ਵਿਚ ਚੀਨ ਦੇ ਮਾਹਰ ਵੀ ਮੌਜੂਦ ਰਹਿਣਗੇ।
ਸੰਗਠਨ ਦਾ Îਇਹ ਫੈਸਲਾ ਕੁਝ ਹੈਰਾਨ ਜ਼ਰੂਰ ਕਰਦਾ ਹੈ। ਦਰਅਸਲ, ਅਮਰੀਕੀ ਰਾਸ਼ਟਰਪਤੀ ਟਰੰਪ ਕਾਫੀ ਸਮੇਂ ਤੋਂ ਚੀਨ 'ਤੇ ਦੋਸ਼ ਲਾਉਂਦੇ ਆਏ ਹਨ ਕਿ ਕੋਰੋਨਾ ਵਾਇਰਸ ਉਸ ਦੀ ਲੈਬ ਤੋਂ ਫੈਲਿਆ। ਉਹ ਸਮਾਂ ਆਉਣ 'ਤੇ ਦੋਸ਼ ਸਾਬਤ ਕਰ ਦੇਣਗੇ। ਹਾਲਾਂਕਿ ਉਹ ਹੁਣ ਤੱਕ ਕੋਈ ਸਬੂਤ ਦੇ ਨਹੀਂ ਸਕੇ। ਸੰਗਠਨ ਨੇ ਕਿਹਾ ਕਿ ਦੁਨੀਆ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਆਖਰ ਵਾਇਰਸ ਐਨਾ ਖਤਰਨਾਕ ਕਿਵੇਂ ਹੋਇਆ।
ਦ ਗਾਰਡੀਨ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਪਿਛਲੇ ਹਫਤੇ ਕਰੀਬ 10 ਹਜ਼ਾਰ ਲੋਕਾਂ ਦੀ ਮੌਤ ਹੋ ਗਈ। ਵਾਇਰਸ ਨਾਲ ਹੋਈ ਮੌਤਾਂ ਦੀ ਰਫਤਾਰ 'ਤੇ ਲਗਾਮ ਲਾਉਣ ਵਿਚ ਅਮਰੀਕੀ ਸਰਕਾਰ ਹੁਣ ਤੱਕ ਨਾਕਾਮ ਸਾਬਤ ਹੋਈ ਹੈ। ਹਰ ਦਿਨ ਇੱਥੇ ਕਰੀਬ ਡੇਢ ਲੱਖ ਮਾਮਲੇ ਔਸਤਨ ਸਾਹਮਣੇ ਆ ਰਹੇ ਹਨ। ਅਮਰੀਕੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਥੈਂਕਸਗਿਵਿੰਗ ਹਫਤੇ ਵਿਚ ਟਰੈਵਲਿੰਗ ਤੋਂ ਬਚਣ।  ਲੇਕਿਨ ਸਰਕਾਰ  ਦੀ ਅਪੀਲ ਦਾ ਬਿਲਕੁਲ ਅਸਰ ਹੁੰਦਾ ਨਜ਼ਰ ਨਹੀਂ ਆਉਂਦਾ। ਸੀਐਨਐਨ ਮੁਤਾਬਕ ਲੱਖਾਂ ਲੋਕ ਲੌਂਗ ਡਰਾਈਵ 'ਤੇ ਜਾਣ ਦੀ ਤਿਆਰੀ ਕਰ ਚੁੱਕੇ ਹਨ। ਇਸ ਨਾਲ ਵਾÎਇਰਸ ਕਾਫੀ ਤੇਜ਼ੀ ਨਾਲ ਫੈਲ ਸਕਦਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.