ਲੰਬੇ ਸਮੇਂ ਤੋਂ ਬਿਮਾਰ ਸੀ ਆਸ਼ੀਸ਼ ਰਾਏ

ਨਵੀਂ ਦਿੱਲੀ, 24 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਆਰਥਿਕ ਤੰਗੀ ਅਤੇ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਮਸ਼ਹੂਰ ਟੀਵੀ ਅਦਾਕਾਰ ਆਸ਼ੀਸ਼ ਰਾਏ ਦਾ ਅੱਜ ਦੇਹਾਂਤ ਹੋ ਗਿਆ। ਆਸ਼ੀਸ਼ ਨੇ 55 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਆਸ਼ੀਸ਼ ਰਾਏ ਦਾ ਮੁੰਬਈ ਦੇ ਜੂਹੂ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਲੌਕਡਾਊਨ 'ਚ ਆਸ਼ੀਸ਼ ਦੀ ਵਿੱਤੀ ਹਾਲਤ ਬਹੁਤ ਖ਼ਰਾਬ ਹੋ ਗਈ ਸੀ, ਉਹ ਪਾਈ-ਪਾਈ ਨੂੰ ਤਰਸ ਰਿਹਾ ਸੀ। ਇਸ ਗੱਲ ਦੀ ਜਾਣਕਾਰੀ ਉਨ•ਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ਦੇ ਰਾਹੀਂ ਦਿੱਤੀ ਸੀ। ਆਸ਼ੀਸ਼ ਨੇ ਆਪਣੀ ਪੋਸਟ 'ਚ ਦੱਸਿਆ ਸੀ ਕਿ ਉਹ ਆਈਸੀਯੂ 'ਚ ਭਰਤੀ ਹੈ, ਉਨ•ਾਂ ਨੂੰ ਇਲਾਜ ਲਈ ਪੈਸੇ ਚਾਹੀਦੇ ਹਨ। ਉਨ•ਾਂ ਦੇ ਕੋਲ ਜੋ ਪੈਸੇ ਸੀ ਉਹ ਖ਼ਤਮ ਹੋ ਚੁੱਕੇ ਸੀ, ਹੁਣ ਉਨ•ਾਂ ਦੇ ਕੋਲ ਹਸਪਤਾਲ ਤੋਂ ਡਿਸਚਾਰਜ ਲਈ ਵੀ ਪੈਸੇ ਨਹੀਂ ਸਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਸ਼ੀਸ਼ ਰਾਏ 'ਸਸੁਰਾਲ ਮਿਸਰ ਦਾ', ਬਨੇਗੀ ਆਪਣੀ ਬਾਤ, ਯੈਸ ਬੌਸ, ਬਾਬੂ ਤੇ ਬੇਬੀ, ਜੀਨੀ ਤੇ ਜੂਜੂ ਤੇ ਕੁਛ ਰੰਗ ਪਿਆਰ ਕੇ ਐਸੇ ਭੀ' ਆਦਿ ਸ਼ੋਅ 'ਚ ਕੰਮ ਕਰ ਚੁੱਕੇ ਹਨ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.