ਚਮੋਲੀ (ਉਤਰਾਖੰਡ), 25 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਉਤਰਾਖੰਡ ਦੇ ਚਮੋਲੀ ਜ਼ਿਲ•ੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮਕੁੰਟ ਸਾਹਿਬ 'ਤੇ ਇੱਕ ਵਾਰ ਫਿਰ ਬਰਫ਼ ਦੀ ਚਾਦਰ ਚੜ•ਨ ਲੱਗ ਪਈ ਹੈ। ਬਰਫ਼ਬਾਰੀ ਸ਼ੁਰੂ ਹੋਣ ਕਾਰਨ ਹੁਣ ਮਰਿਆਦਾ ਮੁਤਾਬਕ ਗੁਰੂ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ, ਜੋ ਕਿ ਹੁਣ ਕਈ ਮਹੀਨੇ ਬਾਅਦ ਖੁੱਲਣਗੇ। ਇਸ ਸਥਾਨ 'ਤੇ ਪੰਜਾਬ ਤੇ ਚੰਡੀਗੜ• ਸਣੇ ਹੋਰ ਸਥਾਨਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਮੱਥਾ ਟੇਕਣ ਲਈ ਜਾਂਦੀ ਹੈ। ਲਗਭਗ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਇਸ ਧਾਰਮਿਕ ਸਥਾਨ ਨੂੰ ਮਈ ਤੋਂ ਅਕਤੂਬਰ ਤੱਕ ਖੋਲਿ•ਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਸੀ। ਇਸ ਕਾਰਨ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਇੱਥੇ ਪਹੁੰਚਦੀ ਹੈ।
ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਸਿਰਫ਼ 60 ਦਿਨਾਂ ਲਈ ਸਤੰਬਰ ਮਹੀਨੇ ਵਿੱਚ ਸੰਗਤ ਲਈ ਗੁਰੂ ਘਰ ਦੇ ਦਰਵਾਜ਼ੇ ਖੋਲ•ੇ ਗਏ ਸਨ। ਹਿਮਾਲਿਆ ਦੀਆਂ ਪਹਾੜੀਆਂ 'ਚ ਘਿਰੇ ਇਸ ਪਵਿੱਤਰ ਸਥਾਨ 'ਤੇ ਨਵੰਬਰ ਮਹੀਨੇ ਵਿੱਚ ਭਾਰੀ ਬਰਫ਼ਬਾਰੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਬੰਦ ਕਰਕੇ ਸਾਰੀ ਸੰਗਤ ਹੇਠ ਆ ਜਾਂਦੀ ਹੈ।
ਇਸ ਵਾਰ ਕੋਵਿਡ-19 ਮਹਾਂਮਾਰੀ ਕਾਰਨ ਉਤਰਾਖੰਡ ਸਰਕਾਰ ਵੱਲੋਂ ਸਤੰਬਰ ਤੋਂ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਨੂੰ ਲੈ ਕੇ ਸੰਗਤ ਨੂੰ ਸਖ਼ਤ ਨਿਯਮਾਂ ਦੇ ਪਾਲਣ ਦੀ ਸ਼ਰਤ ਤਹਿਤ ਆਗਿਆ ਦਿੱਤੀ ਗਈ ਸੀ। ਯਾਤਰਾ ਤੋਂ ਪਹਿਲਾਂ ਇਸ ਸਥਾਨ ਦੀ ਗੁਰਦੁਆਰਾ ਗੋਵਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੌਰਾ ਕਰਕੇ ਬਰਫ਼ ਦਾ ਹਾਲ ਜਾਣਿਆ ਸੀ ਤਾਂ ਉਸ ਸਮੇਂ ਗੁਰਦੁਆਰਾ ਹੇਮਕੁੰਟ ਸਾਹਿਬ ਪੂਰੀ ਤਰ•ਾਂ ਬਰਫ਼ ਨਾਲ ਢਕਿਆ ਹੋਇਆ ਸੀ। ਗੁਰਦੁਆਰਾ ਸਾਹਿਬ ਦੇ ਨੇੜੇ ਪਵਿੱਤਰ ਸਰੋਵਰ ਪੂਰੀ ਤਰ•ਾਂ ਬਰਫ਼ ਨਾਲ ਢਕਿਆ ਹੋਇਆ ਸੀ। ਹੇਮਕੁੰਟ ਸਾਹਿਬ ਗੁਰਦੁਆਰਾ ਸਾਹਿਬ ਤੋਂ 6 ਕਿਲੋਮੀਟਰ ਹੇਠ ਗੁਰਦੁਆਰਾ ਗੋਵਿੰਦਧਾਮ 'ਚ ਵੀ 6 ਫੁੱਟ ਤੋਂ ਜ਼ਿਆਦਾ ਬਰਫ਼ ਪਈ ਸੀ। ਨਵੰਬਰ ਮਹੀਨੇ 'ਚ ਹੁਣ ਇੱਥੇ ਗੁਰਦੁਆਰਾ ਸਾਹਿਬ ਦੇ ਨੇੜੇ-ਤੇੜੇ ਇੱਕ ਵਾਰ ਫਿਰ ਬਰਫ਼ ਦੀ ਚਾਦਰ ਵਿਛਣ ਲੱਗ ਪਈ ਹੈ। ਇਸ ਕਾਰਨ ਹਰ ਸਾਲ ਦੀ ਤਰ•ਾਂ ਪੂਰੀ ਮਰਿਆਦਾ ਅਨੁਸਾਰ ਗੁਰੂ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.