ਕਟਕ (ਉੜੀਸਾ), 25 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਸੂਬੇ ਉੜੀਸਾ ਦੇ ਸ਼ਹਿਰ ਕਟਕ 'ਚ ਬੀਤੇ ਦਿਨੀਂ 10 ਕਰੋੜ ਦੇ ਸੋਨੇ ਅਤੇ ਸਾਢੇ 4 ਲੱਖ ਰੁਪਏ ਦੀ ਲੁੱਟ ਹੋਈ ਸੀ, ਜਿਸ ਦਾ ਪੁਲਿਸ ਨੇ ਪਰਦਾਫਾਸ਼ ਕਰਦੇ ਹੋਏ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ•ਾਂ ਕੋਲੋਂ 2 ਕਿਲੋ ਤੋਂ ਵੱਧ ਸੋਨਾ ਬਰਾਮਦ ਹੋਇਆ ਹੈ। ਪੁਲਿਸ ਕਮਿਸ਼ਨਰ ਡਾ. ਸੁਧਾਂਸ਼ੂ ਸ਼ੜੰਗੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ  ਆਈਆਈਐਫਐਲ ਗੋਲਡ ਲੋਨ ਸੰਸਥਾ 'ਚ ਇਹ ਲੁੱਟ ਹੋਈ ਹੈ, ਉਸ ਦੇ ਹੀ ਇੱਕ ਕਰਮਚਾਰੀ ਲਾਲਾ ਉਰਫ਼ ਲਾਲਾ ਅੰਮ੍ਰਿਤ ਰਾਏ ਨੇ ਸਮੁੱਚਾ ਬਲੂ ਪ੍ਰਿੰਟ ਤਿਆਰ ਕੀਤਾ ਸੀ। ਲਾਲਾ ਨੂੰ ਦਬੋਚੇ ਜਾਣ ਮਗਰੋਂ ਇਸ ਵਿੱਚ ਸ਼ਾਮਲ ਹੋਰ ਲੋਕਾਂ ਬਾਰੇ ਪੁਲਿਸ ਨੂੰ ਪਤਾ ਲੱਗਾ। ਲਾਲਾ ਤੋਂ ਇਲਾਵਾ ਪੁਲਿਸ ਨੇ ਉਸ ਦੇ ਇੱਕ ਦੋਸਤ ਕਿਸ਼ਨ ਨਗਰ ਇਲਾਕੇ ਦੇ ਬਾਪੂ ਉਰਫ਼ ਰੰਜਨ ਬੇਹੇਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਲਾਲਾ ਅਤੇ ਬਾਪੂ ਦੋਵਾਂ ਦਾ ਘਰ ਕਿਸ਼ਨ ਨਗਰ ਥਾਣਾ ਇਲਾਕੇ ਵਿੱਚ ਹੈ। ਹਾਲਾਂਕਿ ਲੁੱਟ ਦੇ ਦਿਨ ਮੋਟਰ ਸਾਈਕਲਾਂ 'ਤੇ ਆਉਣ ਵਾਲੇ ਲੁਟੇਰੇ ਕਿਸ਼ਨ ਨਗਰ ਥਾਣੇ ਅਧੀਨ ਵਿਸ਼ਵਨਾਥਪੁਰ ਦੇ ਰਾਜ ਕਿਸ਼ੋਰ ਸਾਹੂ, ਬੀਜੂ ਉਰਫ਼ ਪ੍ਰਕਾਸ਼ ਸਾਹੂ, ਪਦੀਆ, ਪ੍ਰਦੀਪ ਬੇਹੇਰਾ ਅਤੇ ਬਹੁਗ੍ਰਾਮ ਇਲਾਕੇ ਦਾ ਬਾਪੀ ਤੇ ਸੰਤੋਸ਼ ਭੋਈ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਕਮਿਸ਼ਨਰ ਵੱਲੋਂ ਦਿੱਤੀ ਗਈ ਸੂਚਨਾ ਮੁਤਾਬਕ ਲਾਲਾ ਹੀ ਇਸ ਲੁੱਟ ਦੀ ਘਟਨਾ ਦਾ ਮਾਸਟਰਮਾਈਂਡ ਹੈ। ਉਸ ਨੇ 4-5 ਸਾਲ ਪਹਿਲਾਂ ਇਸ ਸੰਸਥਾ ਵਿੱਚ ਕਰਮਚਾਰੀ ਵਜੋਂ ਕੰਮ ਕੀਤਾ ਸੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.