ਨਵੀਂ ਦਿੱਲੀ, 25 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਪੀਐੱਮ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ 8 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਹੋਈ ਬੈਠਕ 'ਚ ਪਾਜ਼ੇਟਿਵੀਟੀ ਰੇਟ ਨੂੰ 5 ਫੀਸਦੀ ਤੋਂ ਥੱਲੇ ਲਿਆਉਣ ਲਈ ਕਿਹਾ ਸੀ। ਇਸ ਨੂੰ ਲੈ ਕੇ ਸੂਬਿਆਂ ਨਾਲ ਰਣਨੀਤੀ ਬਣਾਉਣ ਨੂੰ ਕਿਹਾ ਗਿਆ। ਇਸ ਵਿਚਕਾਰ ਦੇਸ਼ ਦੀ ਗੱਲ ਕਰੀਏ ਤਾਂ ਭਾਰਤ 'ਚ ਕੋਰੋਨਾ ਦੇ ਪਾਜ਼ੇਟਿਵੀਟੀ ਰੇਟ 'ਚ ਲਗਾਤਾਰ ਘਾਟ ਆ ਰਹੀ ਹੈ। ਇੱਥੇ ਦੈਨਿਕ ਪਾਜ਼ੇਟਿਵੀਟੀ ਦਰ 4 ਫੀਸਦੀ ਤੋਂ ਘੱਟ ਹੋ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਦਾ ਪਤਾ ਲਗਾਉਣ ਲਈ ਹੁਣ ਤਕ ਕਰੀਬ 13.5 ਕਰੋੜ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੇ ਅਨੁਸਾਰ ਨਿਰੰਤਰ ਆਧਾਰ 'ਤੇ ਵਿਆਪਕ ਟੈਸਟ ਨਾਲ ਪਾਜ਼ੇਟਿਵੀਟੀ ਰੇਟ 'ਚ ਘਾਟ ਆਈ ਹੈ। ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਪਾਜ਼ੇਟਿਵੀਟੀ ਰੇਟ 'ਚ ਆ ਰਹੀ ਲਗਾਤਾਰ ਗਿਰਾਵਟ ਇਹ ਦਿਖ ਰਹੀ ਹੈ ਕਿ ਸੰਕ੍ਰਮਣ ਦੇ ਪ੍ਰਸਾਰ ਦੀ ਦਰ ਪ੍ਰਭਾਵੀ ਰੂਪ ਨਾਲ ਘੱਟ ਹੋ ਰਹੀ ਹੈ। ਸਿਹਤ ਮੰਤਰਾਲੇ ਵੱਲੋ ਅੱਗੇ ਕਿਹਾ ਕਿ ਟੋਟਲ ਪਾਜ਼ੇਟਿਵੀਟੀ ਰੇਟ ਲਗਾਤਾਰ ਘੱਟ ਰਹੀ ਹੈ ਤੇ ਅੱਜ ਇਹ 6.84 ਫੀਸਦੀ ਤਕ ਪਹੁੰਚ ਗਈ ਹੈ। ਦੇਸ਼ 'ਚ ਦੈਨਿਕ ਪਾਜ਼ੇਟਿਵੀਟੀ ਰੇਟ 3.83 ਫੀਸਦੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਨਿਰੰਤਰ ਆਧਾਰ 'ਤੇ ਵਿਆਪਕ ਤੇ ਵਿਆਪਕ ਟੈਸਟਿੰਗ ਨਾਲ ਪਾਜ਼ੇਟਿਵੀਟੀ ਰੇਟ 'ਚ ਘਾਟ ਆਈ ਹੈ। ਭਾਰਤ 'ਚ ਪ੍ਰਤੀ ਦਿਨ 10 ਲੱਖ 'ਤੇ ਟੈਸਟਿੰਗ ਦਾ ਅੰਕੜਾ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਧਾਰਿਤ ਮਿਆਦ ਨਨਾਲ ਪੰਜ ਗੁਣਾ ਜ਼ਿਆਦਾ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.