ਸੋਨੀਪਤ, 26 ਨਵੰਬਰ, ਹ.ਬ. : ਦਰੋਣਾਚਾਰਿਆ ਐਵਾਰਡ ਜੇਤੂ ਮਹਾਬੀਰ ਸਿੰਘ ਫੌਗਾਟ ਦੀ ਧੀ ਕੌਮਾਂਤਰੀ ਭਲਵਾਨ ਸੰਗੀਤਾ ਅਤੇ ਕੌਮਾਂਤਰੀ ਭਲਵਾਨ ਬਜਰੰਗ ਪੂਨੀਆ ਬੁਧਵਾਰ ਨੂੰ ਇੱਕ ਦੂਜੇ ਦੇ ਹਮਸਫਰ ਬਣ ਗਏ। ਮੂਲ ਤੌਰ 'ਤੇ ਝੱਜਰ ਦੇ ਖੁੱਡਨ Îਨਿਵਾਸੀ ਬਜਰੰਗ ਫਿਲਹਾਲ ਸੋਨੀਪਤ ਵਿਚ ਰਹਿੰਦੇ ਹਨ। ਉਹ ਪਰਵਾਰਕ ਰਵਾਇਤ ਦੇ ਨਾਲ ਘੋੜੀ ਚੜ੍ਹਨ ਤੋਂ ਬਾਅਦ ਪਿੰਡ ਤੋਂ ਹੀ ਬਾਰਾਤ ਲੈ ਕੇ ਰਵਾਨਾ ਹੋਏ। ਇਸ ਤੋਂ ਪਹਿਲਾਂ ਸੋਨੀਪਤ ਵਿਚ ਮਹਿੰਦੀ ਅਤੇ ਬੰਨ ਦੀ ਰਸਮ ਨਿਭਾਈ। ਬਜਰੰਗ ਨੇ ਕਿਹਾ ਕਿ ਉਨ੍ਹਾਂ ਦਾ ਸਿਰਫ ਇੱਕ ਹੀ ਟੀਚਾ ਹੈ। ਉਹ ਹੈ ਓਲਪਿੰਕ ਵਿਚ ਮੈਡਲ ਲਿਆਉਣਾ। ਮੈਨੂੰ ਖੁਸ਼ੀ ਹੈ ਕਿ ਸੰਗੀਤਾ ਵੀ ਇਸ ਨੂੰ ਸਮਝਦੀ ਹੈ ਅਤੇ ਹਮੇਸ਼ਾ ਮੈਨੂੰ ਇਸ ਟੀਚੇ ਦੇ ਲਈ ਪ੍ਰੇਰਤ ਕਰਦੀ ਹੈ। ਉਨ੍ਹਾਂ ਵੀ ਕੁਸ਼ਤੀ ਦੀ ਬਿਹਤਰ ਸਮਝ ਹੈ। ਭਲਵਾਨ ਹਮਸਫਰ ਮਿਲਣਾ ਵੀ ਖੁਸ਼ਕਿਸਮਤੀ ਹੈ। ਹੁਣ ਵਿਆਹ ਨਾ ਕਰਦੇ ਤਾਂ 2023 ਵਿਚ ਹੁੰਦਾ। ਕਿਉਂਕਿ ਅਗਲੇ ਸਾਲ ਓਲਪਿੰਕ, ਫੇਰ ਏਸ਼ਿਆਈ ਤੇ ਰਾਸ਼ਟਰ ਮੰਡਲ ਖੇਡਾਂ ਹਨ। ਇਸ ਦੇ ਲਈ ਵਿਦੇਸ਼ ਵਿਚ ਹੀ ਜ਼ਿਆਦਾਤਰ ਸਮਾਂ ਟਰੇਨਿੰਗ ਹੋਵੇਗੀ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.