ਨਵੀਂ ਦਿੱਲੀ, 26 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਡਾਇਰੈਕਟਰ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਭਾਰਤ ਵਿੱਚ ਕਮਰਸ਼ੀਅਲ ਕੌਮਾਂਤਰੀ ਉਡਾਣਾਂ ਦੀ ਆਵਾਜਾਈ 'ਤੇ ਰੋਕ 31 ਦਸੰਬਰ ਤੱਕ ਵਧਾ ਦਿੱਤੀ ਹੈ। ਹਾਲਾਂਕਿ ਇਸ ਦੌਰਾਨ ਵੰਦੇ ਭਾਰਤ ਮਿਸ਼ਨ ਦੇ ਤਹਿਤ ਜਾਣ ਵਾਲੀਆਂ ਖਾਸ ਉਡਾਣਾਂ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਡੀਜੀਸੀਏ ਨੇ ਕੌਮਾਂਤਰੀ ਉਡਾਣਾਂ 'ਤੇ ਰੋਕ 30 ਨਵੰਬਰ ਤੱਕ ਵਧਾਉਣ ਦਾ ਹੁਕਮ ਦਿੱਤਾ ਸੀ। ਕੌਮਾਂਤਰੀ ਉਡਾਣਾਂ 'ਤੇ ਰੋਕ 'ਚ ਇਹ ਵਾਧਾ 8ਵੀਂ ਵਾਰ ਕੀਤਾ ਗਿਆ ਹੈ।
ਡੀਜੀਸੀਏ ਨੇ 23 ਮਾਰਚ ਤੋਂ ਕ”ੌਮਾਂਤਰੀ ਉਡਾਣਾਂ ਅਤੇ 24 ਮਾਰਚ ਤੋਂ ਘਰੇਲੂ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਸੀ। ਘਰੇਲੂ ਉਡਾਣਾਂ ਨੂੰ 25 ਮਈ ਤੋਂ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਕੌਮਾਂਤਰੀ ਉਡਾਣਾਂ 'ਤੇ ਰੋਕ ਜਾਰੀ ਹੈ। ਕੌਮਾਂਤਰੀ ਉਡਾਣਾਂ 'ਤੇ ਲੱਗੀ ਰੋਕ ਨੂੰ ਪਹਿਲੀ ਵਾਰ 14 ਅਪ੍ਰੈਲ ਨੂੰ ਵਧਾਇਆ ਗਿਆ ਸੀ। ਤਦ ਇਹ ਰੋਕ 3 ਮਈ ਤੱਕ ਕਰ ਦਿੱਤੀ ਗਈ ਸੀ। ਤਦ ਤੋਂ ਇਸ ਨੂੰ ਹਰ ਮਹੀਨੇ ਵਧਾਇਆ ਜਾ ਰਿਹਾ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.