ਕਰਾਚੀ, 27 ਨਵੰਬਰ, ਹ.ਬ. : ਵਿਆਹ ਵਿਚ ਮਹਿਮਾਨ ਲਾੜੇ ਤੇ ਲਾੜੀ ਨੂੰ ਕੁਝ ਨਾ ਕੁਝ ਤੋਹਫ਼ੇ ਜ਼ਰੂਰ ਦਿੰਦੇ ਹਨ, ਕੁਝ ਮਹਿਮਾਨ ਕ੍ਰਿਏਟਿਵ ਗਿਫ਼ਟ ਵੀ ਦਿੰਦੇ ਹਨ ਲੇਕਿਨ ਕੀ ਤੁਸੀਂ ਕਦੇ ਵਿਆਹ ਵਿਚ ਕਿਸੇ ਨੂੰ ਏਕੇ 47 ਗਿਫ਼ਟ ਕਰਦੇ ਸੁਣਿਆ ਹੈ।  ਪਾਕਿਸਤਾਨ ਵਿਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਾੜੇ ਨੂੰ ਉਸ ਦੀ ਸੱਸ ਨੇ ਹੀ ਏਕੇ 47 ਗਿਫਟ ਕੀਤੀ ਹੈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਵਿਚ ਰਹਿਣ ਵਾਲੇ ਆਦਿਲ ਅਹਸਾਨ ਨਾਂ ਦੇ ਟਵਿਟਰ ਯੂਜ਼ਰ ਨੇ ਪੋਸਟ ਕੀਤਾ ਹੈ। ਉਸ ਨੇ ਟਵਿਟਰ ਦੇ ਬਾਇਓ ਵਿਚ ਖੁਦ ਨੂੰ ਸਮਾ ਟੀਵੀ ਦਾ ਪੱਤਰਕਾਰ ਦੱਸਿਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਸਮਾਗਮ ਵਿਚ ਇੱਕ ਔਰਤ ਲਾੜੇ ਦਾ ਮੱਥਾ ਚੁੰਮਦੀ ਹੈ ਅਤੇ ਫੇਰ ਤੋਹਫੇ ਵਿਚ ਉਸ ਨੂੰ ਰਾਇਫਲ ਦਿੰਦੀ ਹੈ। ਇਸ ਦੌਰਾਨ ਵਿਆਹ ਵਿਚ ਮੌਜੂਦ ਮਹਿਮਾਨ ਹੈਰਾਨ ਹੋ ਜਾਂਦੇ ਹਨ । ਫੇਰ ਖੁਸ਼ੀ ਵਿਚ ਰੌਲਾ ਪਾਉਂਦੇ ਹਨ। ਇਹ ਵੀਡੀਓ ਕਿੱਥੇ ਦਾ ਹੈ ਕਦੋਂ ਦਾ ਹੈ, ਇਸ ਦੀ ਪੁਸ਼ਟੀ ਅਸੀਂ ਨਹੀਂ ਕਰਦੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.