ਵਾਸ਼ਿੰਗਟਨ, 27 ਨਵੰਬਰ, ਹ.ਬ. : ਆਮ ਤੌਰ 'ਤੇ ਜੱਜ ਬੇਹੱਦ ਸ਼ਾਂਤ ਹੁੰਦੇ ਹਨ ਅਤੇ ਅਪਣੇ ਫ਼ੈਸਲਿਆਂ ਵਿਚ ਭਾਵਨਾਵਾਂ ਨੂੰ ਦੂਰ ਰੱਖਦੇ ਹਨ। ਲੇਕਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ 2020 ਚੋਣ ਨੂੰ ਚੁਣੌਤੀ ਦੇਣ ਵਾਲੇ ਕਰੀਬ ਤਿੰਨ ਦਰਜਨ ਮੁਕੱਦਮੇ ਹਾਲੀਆ ਹਫਤਿਆਂ ਵਿਚ ਖਾਰਜ ਕਰਦੇ ਹੋਏ ਵੱਡੀ ਗਿਣਤੀ ਵਿਚ ਜੱਜਾਂ ਨੂੰ ਅਪਣਾ ਸੰਜਮ ਖੋਂਦੇ ਹੋਏ ਦੇਖਿਆ ਗਿਆ।
ਪੈਨਸਿਨਵੇਨਿਆ ਵਿਚ 10 ਅਕਤੂਬਰ ਨੂੰ ਪੱਛਮੀ  ਜ਼ਿਲ੍ਹੇ ਦੇ ਜੱਜ ਜੇ. Îਨਿਕੋਲਸ ਰੰਜਨ ਨੇ ਡਰਾਪ ਬਾਕਸ ਵੋਟਾਂ ਦੇ ਖ਼ਿਲਾਫ਼ ਦਾਖਲ ਮੁਕਦਮੇ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸ਼ਾਇਦ ਆਪ ਦੇ ਸੁਝਾਅ ਸਹੀ ਹਨ, ਲੇਕਿਨ ਇੱਕ ਗੈਰ ਚੁਣਿਆ ਫੈਡਰਲ ਜੱਜ ਦਾ ਕੰਮ ਚੋਣ ਸੁਧਾਰ ਸੁਝਾਉਣਾ ਨਹੀਂ ਹੈ।  ਖ਼ਾਸ ਤੌਰ 'ਤੇ ਜਦ ਉਹ ਚੋਣ ਸੁਧਾਰ ਲੋਕਤਾਂਤਰਿਕ ਤਰੀਕੇ ਨਾਲ ਚੁਣੇ ਅਧਿਕਾਰੀਆਂ ਦੇ ਫੈਸਲੇ ਨਾਲ ਟਕਰਾਉਂਦੇ ਹੋਣ।
ਇਸੇ ਤਰ੍ਹਾਂ ਪੈਨਸਿਲਵੇਨਿਆ ਦੇ ਮੱਧ ਜ਼ਿਲ੍ਹੇ ਦੇ ਜੱਜ ਮੈÎਥਿਊ ਡਬਲਿਊ ਬਰਾਨ ਨੇ 21 ਨਵੰਬਰ ਨੂੰ ਕਾਲਪਨਿਕ ਦੋਸ਼ਾਂ ਨੂੰ ਕਾਨੂੰਨੀ ਤਰਕਾਂ ਦੇ ਨਾਲ ਪੇਸ਼ ਕੀਤੇ ਜਾਣ ਦੀ ਗੱਲ ਕਹਿ ਕੇ ਚੋਣ ਨਤੀਜੇ ਦਾ ਸਰਟੀਫਿਕੇਟ ਰੋਕਣ ਦੀ ਅਰਜ਼ੀ ਠੁਕਰਾ ਦਿੱਤੀ। ਟੈਕਸਸ ਦੇ ਦੱਖਣੀ ਜ਼ਿਲ੍ਹੇ ਦੇ ਜੱਜ ਐਂਡਰਿਊ ਨੇ ਰਿਪਬਲਿਕਨਾਂ ਦੇ ਢਿੱਲੇ ਰਵੱਈਏ 'ਤੇ ਟਿੱਪਣੀ ਕਰਦੇ ਹੋਏ ਹੈਰਿਸ ਕਾਊਂਟੀ ਵਿਚ ਡਰਾਈਵ ਥਰੂ ਵੋਟਿੰਗ 'ਤੇ ਰੋਕ ਲਾਉਣ ਦੀ ਮੰਗ ਨੂੰ ਦੋ ਨਵਬੰਰ ਨੂੰ ਖਾਰਜ ਕਰ ਦਿੱਤਾ। ਮਿਸ਼ੀਗਨ ਕੋਰਟ ਅਤੇ ਜੌਰਜੀਆ ਵਿਚ ਵੀ ਟਰੰਪ ਦੀ ਮੁਹਿੰਮ  ਦੀ ਅਪੀਲ ਨੂੰ ਤਿੱਖੀ Îਟਿੱਪਣੀ ਦੇ ਨਾਲ ਖਾਰਜ ਕੀਤਾ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.