ਨਵੀਂ ਦਿੱਲੀ, 27 ਨਵੰਬਰ, ਹ.ਬ. : ਇੰਡੀਅਨ ਕੋਸਟ ਗਾਰਡ ਨੇ ਤਮਿਲਨਾਡੂ ਦੇ ਸਮੁੰਦਰੀ ਇਲਾਕੇ ਵਿਚ ਇੱਕ ਕਿਸ਼ਤੀ ਵਿਚੋਂ ਨਸ਼ੇ ਦੀ ਵੱੜੀ ਖੇਪ ਫੜੀ ਹੈ। ਪਾਕਿਸਤਾਨ ਤੋਂ ਆ ਰਹੀ ਸ੍ਰੀਲੰਕਾ ਦੀ ਇਸ ਕਿਸ਼ਤੀ ਵਿਚ 100 ਕਿਲੋ ਹੈਰੋਇਨ ਅਤੇ ਸਿੰਥੈਟਿਕ ਡਰੱਗਜ਼ ਦੇ 20 ਪੈਕੇਟ ਮਿਲੇ ਹਨ। ਇਸ ਮਾਮਲੇ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੇ ਕੋਲ ਤੋਂ 5 ਪਿਸਟਲਾਂ ਅਤੇ ਸੈਟੇਲਾਈਟ ਫੋਨ ਮਿਲੇ ਹਨ।
ਆਫੀਸ਼ਿਅਲ ਸੋਰਸ ਨੇ ਦੱਸਿਆ ਕਿ ਕਰੂ ਮੈਂਬਰ ਤੋਂ ਪੁਛਗਿੱਛ ਕੀਤੀ ਗਈ ਹੈ। ਉਨ੍ਹਾਂ ਨੇ ਕਬੂਲ ਕੀਤਾ ਕਿ ਇਹ ਹੈਰੋਇਨ ਉਨ੍ਹਾਂ ਕਰਾਚੀ ਵਿਚ ਇੱਕ ਕਿਸ਼ਤੀ ਰਾਹੀਂ ਦਿੱਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਡਰੱਗਜ਼ ਦੀ ਖੇਪ ਨੂੰ ਖਾਲੀ ਤੇਲ ਟੈਂਕ ਵਿਚ ਲੁਕਾਇਆ ਗਿਆ ਸੀ। ਕਿਸ਼ਤੀ ਦਾ ਮਾਲਕ ਸ੍ਰੀਲੰਕਾ ਦੇ ਨੈਗੋਂਬੋ ਦਾ ਰਹਿਣ ਵਾਲਾ ਹੈ।
ਇੰਡੀਅਨ ਕੋਸਟ ਗਾਰਡ 17 ਨਵੰਬਰ ਤੋਂ ਸਮੁੰਦਰ ਦੇ ਰਸਤੇ ਹੋਣ ਵਾਲੀ ਤਸਕਰੀ ਦੇ ਖ਼ਿਲਾਫ਼ ਵੱਡੀ ਮੁਹਿੰਮ ਚਲਾ ਰਿਹਾ ਹੈ। ਇਸੇ ਦੌਰਾਨ ਗਸ਼ਤੀ ਜਹਾਜ਼ ਵੈਭਵ ਨੂੰ ਇਹ ਕਾਮਯਾਬੀ ਮਿਲੀ। ਕੋਸਟ ਗਾਰਡ ਵਲੋਂ ਦੱਸਿਆ ਗਿਆ ਹੈ ਕਿ ਸਾਰੀ ਸਕਿਓਰਿਟੀ ਏਜੰਸੀ ਗ੍ਰਿਫਤਾਰ ਕੀਤੇ ਗਏ ਲੋਕਾਂ ਕੋਲੋਂ ਪੁਛਗਿੱਛ ਕਰ ਰਹੀ ਹੈ। ਕੋਸਟ ਗਾਰਡ ਦੇ ਸ਼ਿਪ ਵੈਭਵ, ਵਿਕਰਮ ਸਮਰ, ਅਭਿਨਵ, ਆਦੇਸ਼ ਅਤੇ ਏਅਰਕਰਾਫਟ  ਡੌਰਨੀਅਰ ਇਸ ਅਪਰੇਸ਼ਨ ਵਿਚਸ਼ਾਮਲ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.