ਵਾਸ਼ਿੰਗਟਨ, 27 ਨਵੰਬਰ, ਹ.ਬ. : ਕੋਰੋਨਾ ਕਾਰਨ ਪੂਰੀ ਦੁਨੀਆ ਪ੍ਰਭਾਵਤ ਹੋਈ ਹੈ। ਕਈ ਲੋਕਾਂ ਦੀ ਵਾਇਰਸ ਦੇ ਕਾਰਨ ਨੌਕਰੀਆਂ ਚਲੀ ਗਈਆਂ ਹਨ। ਲੱਖਾਂ ਲੋਕ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ ਹਨ। ਅਜਿਹੇ ਵਿਚ ਵੀ ਅਮਰੀਕੀ ਅਰਬਪਤੀਆਂ ਦੀ ਜਾਇਦਾਦ ਵਿਚ ਵਾਧਾ ਹੋਇਆ ਹੈ। ਇੱਕ ਰਿਪੋਰਟ ਦੇ ਅਨੁਸਾਰ ਮਾਰਚ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਮਹਾਮਾਰੀ ਦੇ ਬਾਅਦ ਤੋਂ ਅਮਰੀਕੀ ਅਰਬਪਤੀਆਂ ਦੀ ਜਾਇਦਾਦ ਵਿਚ ਇੱਕ ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਰਿਪੋਰਟ ਦੇ ਅਨੁਸਾਰ ਅਰਬਪਤੀਆਂ ਦੀ ਜਾਇਦਾਦ ਵਿਚ ਇੱਕ ਤਿਹਾਈ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਵਿਸ਼ਲੇਸ਼ਣ ਵਿਚ ਦੇਖਿਆ ਗਿਆ ਕਿ 650 ਅਰਬ ਪਤੀਆਂ ਨੂੰ 18 ਮਾਰਚ 2020 ਅਤੇ 24 ਨਵੰਬਰ ਦੇ ਵਿਚ 1.008 ਟ੍ਰਿਲੀਅਨ ਡਾਲਰ ਦੀ ਸੰਪਤੀ ਪ੍ਰਾਪਤ ਹੋਈ ਹੈ।  ਜਦ ਕਿ ਕੋਵਿਡ 19 ਦੇ ਕਾਰਨ ਕੰਪਨੀ ਦੇ ਅਨੁਮਾਨਤ 20 ਹਜ਼ਾਰ ਕਰਮਚਾਰੀ ਸੰਕਰਮਿਤ ਹੋਏ ਹਨ। ਸਭ ਤੋਂ ਜ਼ਿਆਦਾ ਸੰਪਤੀ ਐਲਨ ਮਸਕ ਦੀ ਵਧੀ ਹੈ।
ਮਸਕ ਦੀ ਜਾਇਦਾਦ ਵਿਚ ਮਹਾਮਾਰੀ ਦੀ ਸ਼ੁਰੂਆਤ ਤੋਂ 100 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। 18 ਮਾਰਚ ਨੂੰ ਉਨ੍ਹਾਂ ਦੇ ਕੋਲ 24.6 ਬਿਲੀਅਨ ਡਾਲਰ ਸੀ ਜੋ 24 ਨਵੰਬਰ ਨੂੰ ਵਧ ਕੇ 126 ਬਿਲੀਅਨ ਡਾਲਰ ਹੋ ਗਏ ਹਨ। ਉਨ੍ਹਾਂ ਦੀ ਜਾਇਦਾਦ ਵਿਚ 413 ਪ੍ਰਤੀਸ਼ਤ ਦਾ ਵਾਧਾ ਟੈਸਲਾ ਸਟਾਕ ਦੇ ਕਾਰਨ ਹੋਇਆ। ਜਿਸ ਨੇ ਉਨ੍ਹਾਂ ਨੂੰ ਬਿਲ ਗੇਟਸ ਤੋਂ ਵੀ ਜ਼ਿਆਦਾ ਅਮੀਰ ਬਣਾ ਦਿੱਤਾ ਹੈ। ਫੇਸਬੁੱਕ ਦੇ ਮਾਰਕ ਜ਼ੁਕਰਬਰਗ ਦੀ ਜਾਇਦਾਦ 47.8 ਬਿਲੀਅਨ ਡਾਲਰ ਯਾਨੀ 47 ਪ੍ਰਤੀਸ਼ਤ ਵਧੀ ਹੈ। 18 ਮਾਰਚ ਨੂੰ ਉਨ੍ਹਾਂ ਦੇ ਕੋਲ 54.7 ਬਿਲੀਅਨ ਡਾਲਰ ਸੀ ਜੋ 17 ਨਵੰਬਰ ਤੱਕ ਵਧ ਕੇ 102.4 ਬਿਲੀਅਨ ਡਾਲਰ ਹੋ ਗਏ ਹਨ। ਇਸ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਵਿਚ ਜਿਹੜੇ ਲੋਕਾਂ ਦੀ ਜਾਇਦਾਦ ਤੇਜ਼ੀ ਨਾਲ ਵਧੀ ਹੈ । ਉਨ੍ਹਾਂ ਵਿਚ ਕਵਿਕਨ ਲੋਂਸ ਦੇ ਚੇਅਰਮੈਨ ਡੈਨ ਵੀ ਸ਼ਾਮਲ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.