ਵਾਸ਼ਿੰਗਟਨ, 27 ਨਵੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਾਬਕਾ ਕੌਮੀ ਸੁਰੱÎਖਿਆ ਸਲਾਹਕਾਰ ਮਾਈਕਲ ਫਲਿਨ ਨੂੰ ਮੁਆਫ਼ੀ ਦੇ ਦਿੱਤੀ ਹੈ। ਫਲਿਨ 'ਤੇ ਇਹ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ 2016 ਦੀ ਰਾਸ਼ਟਰਪਤੀ ਚੋਣ ਦੌਰਾਨ ਟਰੰਪ ਟੀਮ ਅਤੇ ਰੂਸ ਦੇ ਵਿਚ ਸੰਭਾਵਤ ਮਿਲੀਭੁਗਤ ਦੇ ਬਾਰੇ ਵਿਚ ਐਫਬੀਆਈ ਨੂੰ ਝੂਠਾ ਬਿਆਨ ਦਿੱਤਾ ਸੀ।
ਟਰੰਪ ਨੇ 61 ਸਾਲਾ ਫਲਿਨ ਨੂੰ ਮੁਆਫ਼ੀ ਦੇਣ ਵਾਲੇ ਕਾਰਜਕਾਰੀ ਆਦੇਸ਼ 'ਤੇ ਬੁਧਵਾਰ ਨੂੰ ਹਸਤਾਖਰ ਕੀਤੇ। ਅਮਰੀਕੀ ਰਾਸ਼ਟਪਰਤੀ ਨੇ Îਇੱਕ ਟਵੀਟ ਵਿਚ ਕਿਹਾ, ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਨਰਲ ਮਾਈਕਲ ਟੀ ਫਲਿਨ  ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ। ਮੈਨੂੰ ਪਤਾ ਹੈ ਕਿ ਹੁਣ ਤੁਸੀਂ ਸਹੀ ਤਰੀਕੇ ਨਾਲ ਥੈਂਕਸਗਿਵਿੰਗ ਮਨਾ ਸਕੋਗੇ।
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਲਿਗ ਮੈਕਨੈਨੀ ਨੇ ਕਿਹਾ, ਰਾਸ਼ਟਰਪਤੀ ਨੇ ਜਨਰਲ ਫਲਿਨ ਨੂੰ ਮਾਫ਼ੀ ਦਿੱਤੀ ਹੈ ਕਿਉਂਕਿ ਉਨ੍ਹਾਂ 'ਤੇ ਕਦੇ ਮੁਕੱਦਮਾ ਚਲਾਇਆ ਹੀ ਨਹੀਂ ਜਾਣਾ ਚਾਹੀਦਾ ਸੀ। ਨਿਆ ਵਿਭਾਗ ਨੇ ਫਲਿਨ ਮਾਮਲੇ ਨੂੰ ਨਿਰਪੱਖ ਸਮੀਖਿਆ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਖ਼ਿਲਫ਼ ਦੋਸ਼ ਹਟਾਏ ਜਾਣੇ ਚਾਹੀਦੇ। ਫਲਿਨ ਨੂੰ ਮਾਫ਼ੀ ਦਿੱਤੇ ਜਾਣ 'ਤੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਾਰ ਨੈਂਸੀ ਪੇਲੋਸੀ ਨੇ ਕਿਹਾ ਕਿ ਇਹ ਅਸਲ ਵਿਚ ਸੱਤਾ ਦੀ ਦੁਰਵਰਤੋਂ ਹੈ ਫਲਿਨ ਨੇ ਐਫਬੀਆਈ ਤੋਂ ਝੂਠ ਬੋਲਣ ਦਾ ਜੁਰਮ ਦੋ ਵਾਰ ਸਵੀਕਾਰ ਕੀਤਾਫ ਸੀ। ਅਮਰੀਕੀ ਸੈਨਾ ਤੋਂ ਲੈਫਟੀਨੈਂਟ ਜਨਰਲ ਅਹੁਦੇ ਤੋਂ ਰਿਟਾਇਰ ਹੋਣ ਵਾਲੇ ਫਲਿਨ ਨੇ 22 ਜਲਵਰੀ 2017 ਨੂੰ ਟਰੰਪ ਪ੍ਰਸ਼ਾਸਨ ਨੇ ਐਨਐਸਏ ਦਾ ਅਹੁਦਾ ਸੰਭਾਲਿਆ ਸੀ। ਲੇਕਿਨ ਉਨ੍ਹਾਂ ਨੂੰ 22 ਦਿਨ ਬਾਅਦ ਹੀ ਅਸਤੀਫਾ ਦੇਣਾ ਪਿਆ ਸੀ। ਉਸ ਸਮੇਂ ਇਹ ਗੱਲ ਉਜਾਗਰ ਹੋਈ ਸੀ ਕਿ ਉਨ੍ਹਾਂ ਨੇ ਰੂਸੀ ਰਾਜਦੂਤ ਨਾਲ ਅਪਣੇ ਸਬੰਧਾਂ ਨੂੰ ਲੈ ਕੇ ਐਫਬੀਆਈ ਨੂੰ ਝੂਠ ਬੋਲਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.