ਵਾਸ਼ਿੰਗਟਨ, 27 ਨਵੰਬਰ, ਹ.ਬ. : ਆਖਰਕਾਰ ਡੋਨਾਡਲ ਟਰੰਪ ਨੇ ਕਿਹਾ ਹੈ ਕਿ ਚੋਣਾਂ ਦੇ ਨਤੀਜੇ ਸਵੀਕਾਰ ਕਰਨਾ ਮੁਸ਼ਕਲ  ਹੈ ਲੇਕਿਨ ਜੇਕਰ ਇਲੈਕਟੋਰਲ ਕਾਲੇਜ ਵੋਟਸ ਵਿਚ ਜੋਅ ਬਾਈਡਨ ਜਿੱਤੇ ਤਾਂ ਉਹ ਵਾਈਟ ਹਾਊਸ ਛੱਡ ਦੇਣਗੇ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਬਾਈਡਨ ਦੇ ਸਹੁੰ ਚੁੱਕ ਸਮਾਗਮ ਵਿਚ ਆਉਣਗੇ ਜਾਂ ਨਹੀਂ। ਹਾਲਾਂਕਿ, ਇਹ ਸਾਫ ਹੈ ਕਿ ਟਰੰਪ ਨੇ ਅਜੇ ਵੀ ਹਾਰ ਨਹੀਂ ਮੰਨੀ ਹੈ। ਉਨ੍ਹਾਂ ਨੇ ਟਵੀਟ ਕਰਕੇ ਬਾਈਡਨ ਨੂੰ 8 ਕਰੋੜ ਵੋਟਾਂ ਮਿਲਣ 'ਤੇ ਸ਼ੱਕ ਜਤਾਇਆ ਅਤੇ ਇੱਕ ਵਾਰ ਮੁੜ ਚੋਣਾਂ ਵਿਚ ਹੇਰਾਫੇਰੀ ਦਾ ਦੋਸ਼ ਲਾਇਆ।
ਚੋਣਾਂ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵੀ ਟਰੰਪ ਨੇ ਕਿਹਾ ਕਿ ਚੋਣਾਂ ਨੂੰ ਸਵੀਕਾਰ ਕਰਨਾ ਮੁਸ਼ਕਲ ਹੈ ਕਿਉਂਕਿ ਵੱਡੀ ਪੱਧਰ 'ਤੇ ਹੇਰਾਫੇਰੀ ਹੋਈ ਹੈ। ਜਦ ਉਨ੍ਹਾਂ ਸਵਾਲ ਕੀਤਾ ਗਿਆ ਕਿ ਕੀ ਸੱਤਾ ਦੇ ਸ਼ਾਂਤੀਪੂਰਣ ਸੌਂਪਣ ਦੇ ਲਈ ਉਹ ਵਾਈਟ ਹਾਊਸ ਛੱਡ ਦੇਣਗੇ ਤਾਂ ਉਨ੍ਹਾਂ ਕਿਹਾ ਕਿ ਜੇਕਰ ਇਲੈਕਟੋਰਲ ਕਾਲੇਜ ਨੇ ਬਾਈਡਨ ਨੂੰ ਜਿਤਾਇਆ ਤਾਂ ਉਹ ਅਜਿਹਾ ਜ਼ਰੂਰ  ਕਰਨਗੇ। ਉਨ੍ਹਾਂ ਕਿਹਾ, ਯਕੀਨਨ ਮੈਂ ਛੱਡ ਦੇਵਾਂਗਾ, ਤੁਹਾਨੂੰ  ਇਹ ਪਤਾ ਹੈ। ਹਾਲਾਂਕਿ ਟਰੰਪ ਨੇ ਇਹ ਵੀ ਕਿਹਾ ਕਿ ਇਲੈਕਟੋਰਲ ਕਾਲੇਜ ਦਾ ਬਾਈਡੇਨ ਨੂੰ ਜਿਤਾਉਣਾ ਗਲਤੀ ਹੋਵੇਗੀ।
ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਉਹ ਕਈ ਵਾਰ ਨਰਾਜ਼ ਵੀ ਹੋਏ। ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਉਹ ਨਤੀਜੇ ਕਿਉਂ ਸਵੀਕਾਰ  ਕਰਨਗੇ ਤਾਂ ਟਰੰਪ ਗੁੱਸੇ ਵਿਚ ਬੋਲੇ, ਮੈਂ ਯੂਨਾਈਟਡ ਸਟੇਟਸ ਦਾ ਰਾਸ਼ਟਰਪਤੀ ਹਾਂ। ਰਾਸ਼ਟਰਪਤੀ ਨਾਲ ਇਸ ਤਰ੍ਹਾਂ ਕਦੇ ਗੱਲ ਨਾ ਕਰਨਾ। ਇਸ ਦੌਰਾਨ ਟਰੰਪ ਨੇ ਪੂਰੀ ਤਰ੍ਹਾਂ ਹਾਰ ਮੰਨਣ ਦਾ ਰੁਖ ਜ਼ਾਹਰ ਨਹੀਂ ਕੀਤਾ ਅਤੇ ਕਾਨੂੰਨੀ ਕਾਰਵਾਈ ਅਪਣਾਉਣ ਦੇ ਸੰਕੇਤ ਦਿੱਤੇ। ਉਨ੍ਹਾਂ ਨੇ Îਇੱਕ ਵਾਰ ਮੁੜ ਵੋਟਿੰਗ ਮਸ਼ੀਨਾਂ ਵਿਚ ਧਾਂਦਲੀ ਦਾ ਦੋਸ਼ ਲਗਾਇਆ।
ਟਰੰਪ ਨੇ ਟਵੀਟ ਵੀ ਕੀਤਾ ਅਤੇ ਬਾਈਡਨ ਨੂੰ 8 ਕਰੋੜ ਵੋਟਾਂ ਮਿਲਣੀ ਫਰਜ਼ੀਵਾੜਾ ਦੱਸਿਆ। ਗੌਰਤਲਬ ਹੈ ਕਿ ਟਰੰਪ ਚੋਣਾਂ ਦੇ ਨਤੀਜਿਆਂ ਨੂੰ ਅਦਾਲਤਾਂ ਵਿਚ ਚੁਣੌਤੀ ਦਿੰਦੇ ਆਏ ਹਨ ਲੇਕਿਨ ਕਿਸੇ ਕੇਸ ਵਿਚ ਉਨ੍ਹਾਂ ਜਿੱਤ ਨਹੀਂ ਮਿਲੀ ਹੈ।

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.