ਵੀਡੀਓ ਜਾਰੀ ਕਰਕੇ ਦੱÎਸਿਆ, ਕੋਰੋਨਾ ਕਾਰਨ ਨਾ ਹੀ ਕੰਮ ਨਾ ਹੀ ਪੈਸ
ਲੁਧਿਆਣਾ, 27 ਨਵੰਬਰ, ਹ.ਬ. : ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਲੈਬਨਾਨ ਗਏ ਪੰਜਾਬੀ ਨੌਜਵਾਨ ਅਤੇ ਲੜਕੀਆਂ ਇਸ ਸਮੇਂ ਭਾਰੀ ਸੰਕਟ ਵਿਚ ਆ ਗਏ ਹਨ। ਲੈਬਨਾਨ ਤੋਂ ਭੇਜੇ ਵੀਡੀਓ ਵਿਚ 3 ਲੜਕੀਆਂ ਸਣੇ 19 ਪੰਜਾਬੀਆਂ ਨੇ ਅਪਣੀ ਦੁੱਖੜੇ ਸੁਣਾਉਂਦੇ ਹੋਏ ਪੰਜਾਬ ਪਰਤਣ ਵਿਚ ਮਦਦ ਦੀ ਗੁਹਾਰ ਲਗਾਈ ਹੈ। ਨੌਜਵਾਨਾਂ ਨੇ ਦੱਸਿਆ ਕਿ ਕੋਰੋਨਾ ਦਾ ਪ੍ਰਕੋਪ ਵਧ ਚੁੱਕਾ ਹੈ, ਨਾ ਤਾਂ ਕੰਮ ਮਿਲ ਰਿਹਾ ਹੈ ਤੇ ਨਾ ਹੀ ਰਹਿਣ ਲਈ ਜਗ੍ਹਾ ਦਿੱਤੀ ਜਾ ਰਹੀ ਹੈ। ਕਦੇ ਗੁਰਦੁਆਰੇ ਤੇ ਕਦੇ ਇੱਥੇ ਰਹਿ ਰਹੇ ਭਾਰਤੀਆਂ ਦੀ ਮਦਦ ਨਾਲ ਗੁਜ਼ਾਰਾ ਕਰ ਰਹੇ ਹਾਂ। ਦਰਅਸਲ ਇਨ੍ਹਾਂ ਨੌਜਵਾਨਾਂ ਤੋਂ ਪਹਿਲਾਂ ਇੱਕ ਨੌਜਵਾਨ ਨੂੰ ਰੈਸਕਿਊ ਕਰਕੇ ਰਮਨ ਸ਼ਰਮਾ, ਹਰਨੇਕ ਰੰਧਾਵਾ ਹੈਲਪ ਲਾਈਨ ਗਰੁੱਪ ਕੈਨੇਡਾ ਵਲੋਂ ਪੰਜਾਬ ਭੇਜਿਆ ਗਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ।
ਮਾਰਚ ਤੋਂ ਕੰਮ ਨਹੀਂ ਮਿਲ ਰਿਹਾ ਤੇ ਰਹਿਣ ਲਈ ਘਰ ਨਹੀਂ ਹੈ। ਕੋਰੋਨਾ ਕਾਰਨ ਲੈਬਨਾਨੀ ਘਰਾਂ ਵਿਚ ਨਹੀਂ ਰੱਖ ਰਹੇ। ਵਾਪਸ ਆਉਣ ਵਿਚ ਮਦਦ ਕਰਨ ਦੀ ਬੇਨਤੀ ਹੈ। ਸੰਗਰੂਰ ਨਿਵਾਸੀ ਸਤਨਾਮ ਸਿੰਘ ਨੇ ਕਿਹਾ ਕਿ ਜਿਸ ਕੰਪਨੀ ਨੇ ਬੁਲਾਇਆ ਸੀ ਉਸ ਨੇ 3 ਮਹੀਨੇ ਕੰਮ ਕਰਾਇਆ ਪਰ ਪੈਸੇ ਵੀ ਨਹੀਂ ਦਿੱਤੇ ਅਤੇ ਪਾਸਪੋਰਟ ਵੀ ਰੱਖ ਪਿਆ। ਕੋਰੋਨਾ ਵਿਚ ਮੁਸ਼ਕਲ ਨਾਲ ਦਿਨ ਕੱਟ ਰਹੇ ਹਾਂ, ਗੁਰਦੁਆਰੇ ਵਿਚ ਰਹਿ ਕੇ ਗੁਜ਼ਾਰਾ ਕਰਦੇ ਹਨ।
ਦੂਜੇ ਪਾਸੇ ਬਰਨਾਲਾ ਨਿਵਾਸੀ ਹਰਦੀਪ ਨੇ ਕਿਹਾ ਕਿ ਏਜੰਟ ਨੇ ਡਰਾਈਵਰ ਦੀ ਨੌਕਰੀ ਬੋਲ ਕੇ ਲੇਬਰ ਵਿਚ ਲਗਵਾ ਦਿੱਤਾ। ਹੁਣ ਨੌਕਰੀ ਵੀ ਨਹੀਂ ਹੈ। ਮਦਦ ਦੀ ਗੁਹਾਰ ਲਗਾ ਰਹੇ ਹਾਂ ਕਿ ਉਨ੍ਹਾਂ ਪੰਜਾਬ ਵਾਪਸ ਭੇਜ ਦਿੱਤਾ ਜਾਵੇ।
ਲੈਬਨਾਨ ਦੇ ਉਨ੍ਹਾਂ ਨੌਜਵਾਨਾਂ ਅਤੇ ਮੁਟਿਆਰਾਂ ਨਾਲ ਸੰਪਰਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਨੌਜਵਾਨਾਂ ਨੇ ਵੀਡੀਓ ਜਾਰੀ ਕੀਤੀ ਹੈ, ਉਹ ਸਾਰੇ ਬਗੈਰ ਪਾਸਪੋਰਟ ਦੇ ਰਹਿ ਰਹੇ ਹਨ। ਕਿਉਂਕਿ ਭਾਰਤ ਤੋਂ ਜਿਹੜੇ ਏਜੰਟਾਂ ਨੇ ਉਨ੍ਹਾਂ ਜਿਸ ਕੰਮ ਲਈ ਭੇਜਿਆ ਸੀ, ਅਸਲ ਵਿਚ ਉਹ ਕੰਮ ਉਥੇ ਮਿਲਿਆ ਹੀ ਨਹੀਂ। ਮਜਬੂਰੀ ਵਿਚ ਪ੍ਰੇਸ਼ਾਨ ਹੋ ਕੇ ਨੌਜਵਾਨਾਂ ਅਤੇ ਲੜਕੀਆਂ ਨੇ ਕੰਮ ਛੱਡ ਦਿੱਤੇ। ਜਿਸ ਤੋਂ ਬਾਅਦ ਕੰਪਨੀਆਂ ਨੇ ਉਨ੍ਹਾਂ ਦੇ ਪਾਸਪੋਰਟ ਨਹੀਂ ਮੋੜੇ ਹਨ। ਅਜਿਹੇ ਵਿਚ ਇਹ ਸਾਰੇ ਬਗੈਰ ਪਾਸਪੋਰਟ ਦੇ ਫਸੇ ਹੋਏ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.