ਚੰਡੀਗੜ੍ਹ, 27 ਨਵੰਬਰ, ਹ.ਬ. : ਗੁਰਦੁਆਰੇ ਵਿਚ ਜਾ ਕੇ ਵਿਆਹ ਕਰਨ ਦਾ ਭਰੋਸਾ ਦਿਵਾ ਕੇ ਸੰਬੰਧ ਬਣਾਉਣ ਵਾਲੇ ਨੌਜਵਾਨ ਨੂੰ ਬਲਾਤਕਾਰ ਮਾਮਲੇ ਵਿਚ ਜ਼ਮਾਨਤ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਨਕਾਰ ਕਰਦੇ ਹੋਏ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ।
ਅੰਮ੍ਰਿਤਸਰ ਨਿਵਾਸੀ ਕੰਵਰਬੀਰ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਦੇ ਹੋਏ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਪਟੀਸ਼ਨ ਵਿਚ ਦੱਸਿਆ ਗਿਆ ਕਿ ਨੌਜਵਾਨ ਨੇ 2016 ਵਿਚ ਆਸਟ੍ਰੇਲੀਆ ਗਈ ਲੜਕੀ ਦੇ ਨਾਲ ਦੋਸਤੀ ਕੀਤੀ ਅਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਨਾਲ ਵਿਆਹ ਕਰੇਗਾ। ਇਸ ਤੋਂ ਬਾਅਦ ਜਦ ਲੜਕੀ ਅੰਮ੍ਰਿਤਸਰ ਆਈ ਤਾਂ ਉਹ ਉਸ ਨੂੰ ਗੁਰਦੁਆਰੇ ਲੈ ਕੇ ਗਿਆ ਅਤੇ ਸਹੁੰ ਖਾਧੀ ਕਿ ਉਸ ਨਾਲ ਵਿਆਹ ਕਰੇਗਾ। ਲੜਕੀ ਨੇ ਕਿਹਾ ਕਿ ਉਹ ਐਸਸੀ ਵਰਗ ਤੋਂ ਹੈ ਅਤੇ ਨੌਜਵਾਨ ਜੱਟ ਸਿੱਖ ਤਾਂ ਕਿਵੇਂ ਉਹ ਵਿਆਹ ਕਰ ਸਕਦਾ ਹੈ। ਇਸ 'ਤੇ ਯਾਚੀ ਨੇ ਕਿਹਾ ਕਿ ਉਹ ਅਪਣੇ ਪਰਵਾਰ ਵਾਲਿਆਂ ਨੂੰ ਮਨਾ ਲਵੇਗਾ ਅਤੇ ਇਹ ਗੱਲ ਕਹਿ ਕੇ ਸਬੰਧ ਬਣਾਉਣ ਦਾ ਦਬਾਅ ਪਾਉਣ ਲੱਗਾ।
ਲੜਕੀ ਨੇ ਮਨ੍ਹਾ ਕੀਤਾ ਤਾਂ ਖਾਣੇ ਵਿਚ ਨਸ਼ੀਲੇ ਪਦਾਰਥ ਖੁਆ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ ਕੁਝ ਤਸਵੀਰਾਂ ਵੀ ਖਿੱਚ ਲਈਆਂ। ਇਸ ਤੋਂ ਬਾਅਦ ਲੜਕੀ 2019 ਵਿਚ ਅੰਮ੍ਰਿਤਸਰ ਆਈ ਅਤੇ ਵਿਆਹ ਦਾ ਵਾਅਦਾ ਕਰਕੇ ਨੌਜਵਾਨ ਨੇ ਉਸ ਨੂੰ 6 ਦਿਨ ਤੱਕ ਹੋਟਲ ਵਿਚ ਰੱਖਿਆ ਅਤੇ ਸਬੰਧ ਬਣਾਏ। ਲੜਕੀ ਦੇ ਅਨੁਸਾਰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾਏ ਗਏ। ਇਸ ਲਈ Îਇਹ ਬਲਾਤਕਾਰ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਦੇ ਉਲਟ ਨੌਜਵਾਨ ਨੇ ਕਿਹਾ ਕਿ ਦੋਵਾਂ ਨੇ ਮਰਜ਼ੀ ਨਾਲ ਸਬੰਧ ਬਣਾਏ ਸੀ। ਅਜਿਹੇ ਵਿਚ ਇਸ ਨੂੰ ਬਲਾਤਕਾਰ ਨਹੀਂ ਕਿਹਾ ਜਾ ਸਕਦਾ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.