ਪਟਿਆਲਾ, 27 ਨਵੰਬਰ, ਹ.ਬ. : ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਸਿਆਣਾ ਥਾਣਾ ਪੁਲਿਸ ਨੇ ਸ਼ਿਕਾਇਤ 'ਤੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਲੇਕਿਨ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਜਸ਼ਨਪ੍ਰੀਤ ਸਿੰਘ ਨਿਵਾਸੀ ਪਿੰਡ ਧਰਮਹੇੜੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਰਜਿੰਦਰ ਸਿੰਘ ਨੇ ਨਿਵਾਸੀ  ਮਜੀਠੀਆ ਐਨਕਲੇਵ ਦੇ ਬੇਟੇ ਅਮਰਿੰਦਰ ਸਿੰਘ ਨੇ ਉਸ ਨੂੰ ਯੂਐਸਏ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਤੇ ਪਾਸਪੋਰਟ ਲੈ ਲਿਆ। ਬਾਅਦ ਵਿਚ ਮੁਲਜ਼ਮ ਅਲੱਗ ਅਲੱਗ ਤਾਰੀਕਾਂ ਨੂੰ ਉਸ ਦੇ ਪਿਤਾ ਕੋਲੋਂ ਪੈਸੇ ਲੈ ਕੇ ਆਉਂਦਾ ਰਿਹਾ। ਅਮਰਿੰਦਰ ਸਿੰਘ ਨੇ ਅਮਰੀਕਾ ਭੇਜਣ ਦੀ ਬਜਾਏ ਵਿਚ ਉਸ ਨੂੰ ਰਸਤੇ 'ਚ ਜੰਗਲਾਂ ਵਿਚ ਹੀ ਛੱਡ ਦਿੱਤਾ ਅਤੇ ਖੁਦ ਫਰਾਰ ਹੋ ਗਏ। ਬਾਅਦ ਵਿਚ ਉਹ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.