ਮੁੰਬਈ, 28 ਨਵੰਬਰ, ਹ.ਬ. : ਬਾਲੀਵੁਡ ਵਿਚ ਡਰੱਗਜ਼ ਕੁਨੈਕਸ਼ਨ ਦੀ ਜਾਂਚ ਕਰ ਰਹੀ ਐਨਸੀਬੀ ਦੀ ਟੀਮ ਲਗਾਤਾਰ ਕਾਰਵਾਈ ਕਰ ਰਹੀ ਹੈ। ਹਾਲ ਹੀ ਵਿਚ ਇਸ ਮਾਮਲੇ ਵਿਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਹਾਲ ਹੀ ਵਿਚ ਖ਼ਬਰ ਹੈ ਕਿ ਐਨਸੀਬੀ ਦੀ ਟੀਮ ਨੇ ਭਾਰਤੀ ਸਿੰਘ ਨੂੰ ਡਰੱਗਜ਼ ਸਪਲਾਈ ਕਰਵਾਲੇ ਡਰੱਗ ਪੈਡਲਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਖ਼ਬਰ ਹੈ ਕਿ ਬੁਧਵਾਰ ਦੀ ਰਾਤ ਐਨਸੀਬੀ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਸੁਨੀਲ ਗਵਾਈ ਨਾਂ ਦੇ ਡਰੱਗ ਪੈਡਲਰ ਨੂੰ ਫੜਿਆ। ਫੜੇ ਗਏ ਡਰੱਗ ਪੈਡਲਰ ਦੇ ਕੋਲ ਤੋਂ 1 ਕਿਲੋ ਤੋਂ ਜ਼ਿਆਦਾ ਡਰੱਗਜ਼ ਬਰਾਮਦ ਕੀਤੀ ਗਈ। ਇਸ ਦੋਰਾਨ ਡਰੱਗ ਪੈਡਲਰ ਤੋਂ ਪੁਛਗਿੱਛ ਕੀਤੀ ਗਈ ਜਿਸ ਵਿਚ ਉਸ ਨੇ ਡਿਲੀਵਰੀ ਬੁਆਏ ਬਣ ਕੇ ਸਾਰੇ ਗਾਹਕਾਂ ਨੂੰ ਡਰੱਗਜ਼ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ।
ਫੜੇ ਗਏ ਡਰੱਗ ਪੈਡਲਰ ਸੁਨੀਲ ਨੇ ਇਸ ਗੱਲ ਨੂੰ ਵੀ ਕਬੂਲ ਕੀਤਾ ਕਿ ਉਸ  ਨੇ ਭਾਰਤੀ ਸਿੰਘ ਨੂੰ ਡਰੱਗਜ਼ ਸਪਲਾਈ ਕੀਤੀ ਹੈ। ਉਸ ਦਾ ਨੈਟਵਰਕ ਪੱਛਮੀ ਮੁੰਬਈ ਵਿਚ ਜ਼ਿਆਦਾ ਸਰਗਰਮ ਸੀ ਅਤੇ ਉਸ ਦੇ ਜ਼ਿਆਦਾਤਰ ਗਾਹਕ ਵੀ ਉਸੇ ਇਲਾਕੇ ਵਿਚ ਸੀ ।  ਅਜਿਹੇ ਵਿਚ ਇਹ ਪੈਡਲਰ ਪੁਲਿਸ ਤੋਂ ਬਚਣ ਦੇ ਲਈ ਫੂਡ ਡਿਲੀਵਰੀ ਬੁਆਏ ਬਣ ਕੇ ਜਾਂਦਾ ਸੀ ਅਤੇ ਮਾਲ ਡਰੱਗਜ਼ ਡਿਲੀਵਰੀ ਕਰਦਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.