ਨਵੀਂ ਦਿੱਲੀ, 29 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਮਸ਼ਹੂਰ ਸੰਗੀਤਕਾਰ ਮਰਹੂਮ ਵਾਜਿਦ ਖ਼ਾਨ ਦੀ ਪਤਨੀ ਕਮਾਲਰੂਖ ਖ਼ਾਨ ਨੇ ਵਾਜਿਦ ਖ਼ਾਨ ਦੇ ਪਰਿਵਾਰ 'ਤੇ ਧਾਰਮਿਕ ਭੇਦਭਾਵ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖੀ ਹੈ, ਜਿਸ 'ਚ ਉਨ੍ਹਾਂ ਨੇ ਅੰਤਰਜਾਤੀ ਵਿਆਹ ਦੇ ਬਾਅਦ ਵਾਜਿਦ ਖ਼ਾਨ ਦੇ ਪਰਿਵਾਰ ਵੱਲੋਂ ਪ੍ਰੇਸ਼ਾਨ ਕਰਨ ਦੀ ਗੱਲ ਕੀਤੀ ਗਈ। ਕਮਾਲਰੂਖ ਨੇ ਇੰਸਟਾਗ੍ਰਾਮ 'ਤੇ ਕਾਫੀ ਲੰਬੀ ਪੋਸਟ 'ਚ ਲਿਖਿਆ ਹੈ ਤੇ ਉਨ੍ਹਾਂ ਦੇ ਨਾਲ ਹੋਏ ਜ਼ੁਲਮ ਦੀ ਕਹਾਣੀ ਦੱਸੀ ਗਈ ਹੈ। ਕਮਾਲਰੂਖ ਨੇ ਦੱਸਿਆ ਹੈ ਕਿ ਉਹ ਵਿਆਹ ਕਰਵਾਉਣ ਤੋਂ ਪਹਿਲਾਂ 10 ਸਾਲ ਤਕ ਵਾਜਿਦ ਖ਼ਾਨ ਦੇ ਨਾਲ ਰਿਲੇਸ਼ਨਸ਼ੀਪ 'ਚ ਸੀ। ਆਪਣੇ ਅਨੁਭਵ ਕਰਦੇ ਹੋਏ ਕਮਾਲਰੂਖ ਨੇ ਲਿਖਿਆ, ਮੈਂ ਪਾਰਸੀ ਹਾਂ ਤੇ ਉਹ ਮੁਸਲਿਮ ਸੀ। ਆਖੀਰਕਾਰ ਸਾਡਾ ਵਿੱਾਹ ਹੋ ਗਿਆ, ਅਸੀਂ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਪਿਆਰ ਨਾਲ ਵਿਆਹ ਕੀਤਾ। ਇਹੀ ਕਾਰਨ ਹੈ ਕਿ ਐਂਟੀ ਕਨਵਰਜ਼ਨ ਬਿੱਲ 'ਤੇ ਹੋ ਰਹੀ ਬਹਿਸ ਮੇਰੇ ਲਈ ਕਾਫੀ ਦਿਲਚਸਪ ਹੈ। ਮੈਂ ਇਕ ਅੰਤਰਜਾਤੀ ਵਿਆਹ 'ਚ ਆਪਣੇ ਅਨੁਭਵ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮਹਿਲਾ ਧਰਮ ਦੇ ਨਾਂ 'ਤੇ ਦਿੱਕਤ ਤੇ ਭੇਦ-ਭਾਵ ਦਾ ਸਾਹਮਣਾ ਕਰ ਰਹੀ ਹਾਂ