ਮੁੰਬਈ, 30 ਨਵੰਬਰ, ਹ.ਬ. : ਫਿਲਮ 'ਆਸ਼ਿਕੀ' ਤੋਂ ਸਟਾਰ ਬਣੇ ਰਾਹੁਲ ਰਾਏ ਨੂੰ ਕਾਰਗਿਲ ਵਿਚ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਦਿਮਾਗੀ ਦੌਰੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਰਾਹੁਲ ਕਾਰਗਿਲ 'ਚ ਆਪਣੀ ਫਿਲਮ 'ਐਲਏਸੀ-ਲਾਈਵ ਦਿ ਬੈਟਲ' ਦੀ ਸ਼ੂਟਿੰਗ ਕਰ ਰਹੇ ਸੀ।
ਕਾਰਗਿਲ ਵਿਚ ਕਾਫੀ ਠੰਢ ਹੋਣ ਕਾਰਨ ਉਨ੍ਹਾਂ ਨੂੰ ਦਿਮਾਗੀ ਦੌਰਾ ਪਿਆ। ਉਨ੍ਹਾਂ ਦੇ ਭਰਾ ਰੋਮਰ ਸੇਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਰਾਹੁਲ ਹੁਣ ਠੀਕ ਹੋ ਰਿਹਾ ਹੈ। ਮਹੇਸ਼ ਭੱਟ ਦੀ 1990 ਦੀ ਸ਼ਾਨਦਾਰ ਸੰਗੀਤ ਨਾਲ ਲੈਸ ਸੁਪਰ ਹਿਟ ਫਿਲਮ ਆਸ਼ਿਕੀ ਨੇ ਰਾਹੁਲ ਰਾਏ ਨੂੰ ਸਟਾਰ ਬਣਾਇਆ ਸੀ। ਉਨ੍ਹਾਂ ਨੇ 2006 ਵਿਚ ਬਿੱਗ ਬੌਸ ਦਾ ਪਹਿਲਾ ਸੀਜ਼ਨ ਵੀ ਜਿੱਤਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.