ਮੁੰਬਈ, 1 ਦਸੰਬਰ, ਹ. ਬ. : ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਫ਼ਿਲਮ 'ਬੈੱਲ ਬੋਟਮ' ਆਉਣ ਵਾਲੀ ਹੈ। ਇਸ ਫ਼ਿਲਮ ਦੇ ਕਾਸਟਿੰਗ ਡਾਇਰੈਕਟਰ ਆਯੁਸ਼ ਤਿਵਾੜੀ ਅਤੇ ਉਸ ਦੇ ਰੂਮ ਮੇਟ ਰਾਕੇਸ਼ ਸ਼ਰਮਾ ਵਿਰੁਧ ਆਈਪੀਸੀ ਦੀ ਧਾਰਾ 376 ਤਹਿਤ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੀੜਤਾ ਅਦਾਕਾਰਾ ਵਜੋਂ ਕੰਮ ਕਰਦੀ ਹੈ ਜਿਸਨੇ ਕਈ ਫ਼ਿਲਮਾਂ ਅਤੇ ਓਟੀਟੀ ਵੈਬਸਾਈਟਾਂ ਵਿੱਚ ਕੰਮ ਕੀਤਾ ਹੈ ਪੀੜਤ ਲੜਕੀ ਦਾ ਇਲਜ਼ਾਮ ਹੈ ਕਿ ਆਯੁਸ਼ ਨੇ ਵਿਆਹ ਦਾ ਬਹਾਨਾ ਬਣਾ ਕੇ ਉਸ ਨਾਲ ਕਾਫ਼ੀ ਸਮੇਂ ਤੋਂ ਬਲਾਤਕਾਰ ਕੀਤਾ। ਪੀੜਤ ਲੜਕੀ ਦਾ ਦੋਸ਼ ਹੈ ਕਿ ਉਸ ਨੇ ਇਸ ਦੀ ਸ਼ਿਕਾਈਤ ਜਦੋਂ ਉਸ ਦੇ ਦੋਸਤ ਰਾਕੇਸ਼ ਨੂੰ ਕੀਤੀ ਤਾਂ ਉਸ ਨੇ ਵੀ ਬਲਾਤਕਾਰ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.