ਸਰੀ, 1 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਸਰੀ ਦੇ ਵਾਸੀ ਅਤੇ 'ਹਾਕੀ ਨਾਈਟ ਇਨ ਕੈਨੇਡਾ : ਪੰਜਾਬੀ ਐਡੀਸ਼ਨ' ਦੇ ਸਾਬਕਾ ਮੈਂਬਰ ਸਿੱਖ ਭੁਪਿੰਦਰ ਸਿੰਘ ਹੁੰਦਲ ਨੂੰ ਗਲੋਬਲ ਬੀ.ਸੀ. ਦਾ ਨਿਊਜ਼ ਡਾਇਰੈਕਟਰ ਅਤੇ ਸਟੇਸ਼ਨ ਮੈਨੇਜਰ ਨਿਯੁਕਤ ਕੀਤਾ ਗਿਆ ਹੈ। ਟੋਰਾਂਟੋ ਦੀ ਮਾਸ ਮੀਡੀਆ ਕੰਪਨੀ 'ਕੋਰਸ ਐਂਟਰਟੇਨਮੈਂਟ' ਨੇ ਦੱਸਿਆ ਕਿ ਇਸ ਭੂਮਿਕਾ ਵਿੱਚ ਭੁਪਿੰਦਰ ਸਿੰਘ ਹੁੰਦਲ ਬੀ.ਸੀ. ਗਲੋਬਲ ਦੇ ਐਡੀਟੋਰੀਅਲ ਡਾਇਰੈਕਸ਼ਨ, ਸਟਾਫ਼ ਅਤੇ ਸਟੇਸ਼ਨ ਦੇ ਅਪ੍ਰੇਸ਼ਨਾਂ ਦੀ ਨਿਗਰਾਨੀ ਦੀ ਜ਼ਿੰਮੇਦਾਰੀ ਨਿਭਾਉਣਗੇ। ਗਲੋਬਲ ਟੀਮ ਵਿੱਚ ਉਹ 15 ਦਸੰਬਰ ਨੂੰ ਸ਼ਾਮਲ ਹੋਣਗੇ ਅਤੇ ਜਿੱਲ ਕਰੌਪ ਦੀ ਥਾਂ ਇਹ ਅਹੁਦਾ ਸੰਭਾਲਣਗੇ, ਜਿਨ•ਾਂ ਨੇ ਬੀਤੇ ਪਤਝੜ ਮੌਸਮ ਦੇ ਸ਼ੁਰੂ ਵਿੱਚ ਅਸਤੀਫ਼ਾ ਦੇ ਦਿੱਤਾ ਸੀ।
ਬੀਤੇ 26 ਸਾਲ ਤੋਂ ਸਰੀ 'ਚ ਰਹਿ ਰਹੇ ਅਤੇ ਪ੍ਰਿੰਸਸ ਮਾਰਗਰੇਟ ਸੈਕੰਡਰੀ ਸੰਸਥਾ ਤੋਂ ਗਰੈਜੂਏਸ਼ਨ ਕਰਨ ਵਾਲੇ ਭੁਪਿੰਦਰ ਹੁੰਦਲ ਮੌਜੂਦਾ ਸਮੇਂ ਸਰੀ ਅਤੇ ਵੈਨਕੁਵਰ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਹਨ।
ਮੀਡੀਆ ਜਗਤ 'ਚ ਦੋ ਦਹਾਕੇ ਦਾ ਤਜ਼ਰਬਾ ਰੱਖਣ ਵਾਲੇ ਭੁਪਿੰਦਰ ਸਿੰਘ ਹੁੰਦਲ ਇੱਕ ਤੇਜ਼-ਤਰਾਰ ਪੱਤਰਕਾਰ ਹਨ, ਜੋ ਕਿ ਮੌਜੂਦਾ ਸਮੇਂ ਸੀਬੀਸੀ ਦੇ ਸੀਨੀਅਰ ਨਿਊਜ਼ ਪ੍ਰੋਡਿਊਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।
ਹੁੰਦਲ ਦਾ ਪਾਲਣ-ਪੋਸ਼ਣ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਪੋਰਟ ਅਲਬਰਨੀ 'ਚ ਹੋਇਆ ਸੀ। 

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.