ਕੰਗਨਾ ਨੇ ਬਜ਼ੁਰਗ ਔਰਤ 'ਤੇ ਪੈਸੇ ਲੈ ਕੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਲਾਇਆ ਸੀ ਇਲਜ਼ਾਮ
ਕੰਗਨਾ ਕੋਲ ਕੰਮ ਨਹੀਂ ਤਾਂ ਮੇਰੇ ਖੇਤਾਂ ਵਿਚ ਕੰਮ ਕਰ ਸਕਦੀ ਹੈ ਮਜ਼ਦੂਰੀ
ਬਠਿੰਡਾ, 2 ਦਸੰਬਰ, ਹ.ਬ. : ਅਪਣੀ ਗੱਲ ਬੇਬਾਕੀ ਨਾਲ ਰੱਖਣ ਦੇ ਲਈ ਅਕਸਰ ਚਰਚਾ ਵਿਚ ਰਹਿਣ ਵਾਲੀ ਬਾਲੀਵੁਡ ਅਭਿਨੇਤਰੀ ਕੰਗਨਾ ਰਣੌਤ ਨੂੰ ਪੰਜਾਬ ਦੀ ਬਜ਼ੁਰਗ ਔਰਤ 'ਤੇ ਪੈਸੇ ਲੈ ਕੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਦੀ ਟਿੱਪਣੀ ਕਰਨਾ ਭਾਰੀ ਪੈ ਰਿਹਾ ਹੈ। ਹੁਣ ਉਨ੍ਹਾਂ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡਿਆਂ ਦੀ ਰਹਿਣ ਵਾਲੀ ਬਜ਼ੁਰਗ ਔਰਤ ਮਹਿੰਦਰ ਕੌਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਬਜ਼ੁਰਗ ਨੇ ਕੰਗਨਾ ਨੂੰ ਚੰਗਾ ਜਵਾਬ ਦਿੱਤਾ, ਉਹ ਕਹਿੰਦੀ ਹੈ ਕਿ ਉਨ੍ਹਾਂ ਦੇ ਕੋਲ 13 ਏਕੜ ਜ਼ਮੀਨ ਹੈ, ਉਨ੍ਹਾਂ 100 ਰੁਪਏ ਲੈ ਕੇ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਹਾਂ ਜੇਕਰ ਕੋਰੋਨਾ ਦੇ ਕਾਰਨ ਕੰਗਨਾ ਦੇ ਕੋਲ ਕੰਮ ਨਹੀਂ ਹੈ ਤਾਂ ਉਨ੍ਹਾਂ ਦੇ ਖੇਤਾਂ ਵਿਚ ਹੋਰ ਮਜ਼ਦੂਰਾਂ ਦੇ ਨਾਲ ਕੰਮ ਕਰ ਸਕਦੀ ਹੈ। ਬਜ਼ੁਰਗ ਔਰਤ ਮਹਿੰਦਰ ਕੌਰ ਦਾ ਕਹਿਣਾ ਹੇ ਕਿ ਉਨ੍ਹਾਂ ਦੀ ਉਮਰ 87 ਸਾਲ ਹੈ, ਉਹ ਅੱਜ ਵੀ ਖੇਤੀ ਦਾ ਕੰਮ ਕਰਦੀ ਹੈ। ਕਿਸਾਨ ਸੰਘਰਸ਼ ਵਿਚ ਕਦੇ ਪਿਛੇ ਨਹੀਂ ਰਹੀ ਹੈ ਅਤੇ ਅੱਗੇ ਵੀ ਨਹੀ ਰਹੇਗੀ, ਉਹ ਕਿਸਾਨ ਹੈ। ਇਸ ਲਈ ਇਸ ਅੰਦੋਲਨ ਵਿਚ ਅਪਣੇ ਕਿਸਾਨ ਭਰਾਵਾਂ ਦੇ ਨਾਲ ਹਾਂ। ਕਿਸਾਨੀ ਬਹੁਤ ਵੱਡੀ ਗੱਲ ਹੈ। ਇਹ ਕੋਈ ਛੋਟਾ ਕੰਮ ਨਹੀਂ ਹੈ। ਮੈਂ ਖੇਤੀ ਦਾ ਹਰ ਤਰ੍ਹਾਂ ਦਾ ਕੰਮ ਕੀਤਾ ਹੈ। ਕਣਕ ਵੱਢਣ ਤੋਂ ਲੈ ਕੇ ਕਹੀ ਤੱਕ ਚਲਾਈ ਹੈ। ਅੱਜ ਵੀ ਅਪਣੇ ਘਰ 'ਤੇ ਕਈ ਤਰ੍ਹਾਂ ਦੀ ਸਬਜ਼ੀਆਂ ਲਗਾਈਆਂ ਹੋਈਆਂ ਹਨ। ਮਹਿੰਦਰ ਅੱਗੇ ਕਹਿੰਦੀ ਹੈ ਕਿ ਅਸਲ ਗੱਲ ਇਹ ਹੈ ਕਿ ਅਭਿਨੇਤਰੀ ਨੂੰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੀ ਸਮਝ ਨਹੀਂ ਹੈ। ਸਮਝ ਹੁੰਦੀ ਤਾਂ ਅਜਿਹੀ ਘਟੀਆ ਗੱਲ ਕਦੇ ਨਹੀਂ ਕਰਦੀ। ਉਨ੍ਹਾਂ ਐਨਾ ਵੀ ਨਹੀਂ ਪਤਾ ਕਿ ਕਿਸੇ ਦੇ ਬਾਰੇ ਵਿਚ ਕੀ ਬੋਲਣਾ ਚਾਹੀਦਾ। ਜਦ ਮੁੰਬਈ ਵਿਚ ਉਨ੍ਹਾਂ ਦੇ ਦਫ਼ਤਰ ਨੂੰ ਤੋੜਿਆ ਗਿਆ ਤਾਂ ਪੂਰੇ ਪੰਜਾਬ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਹਮਦਰਦੀ ਜਤਾਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.