ਨਵੀਂ ਦਿੱਲੀ, 2 ਦਸੰਬਰ, ਹ.ਬ. : ਚਿਹਰੇ ਦੀ ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਅਸੀਂ ਮਹਿੰਗੇ ਪ੍ਰੋਡਕਟਸ ਖ਼ਰੀਦਦੇ ਹਾਂ, ਤਰ੍ਹਾਂ-ਤਰ੍ਹਾਂ ਦੇ ਟ੍ਰੀਟਮੈਂਟ ਕਰਵਾਉਂਦੇ ਹਾਂ ਤਾਂਕਿ ਚਿਹਰਾ ਹਮੇਸ਼ਾ ਖ਼ੂਬਸੂਰਤ ਬਣਿਆ ਰਹੇ। ਚਿਹਰੇ ਨੂੰ ਖ਼ੂਬਸੂਰਤ ਬਣਾਉਣ ਵਿਚ ਵਿਟਾਮਿਨ ਸੀ ਬਹੁਤ ਜ਼ਰੂਰੀ ਹੈ। ਵਿਟਾਮਿਨ ਸੀ ਦਾ ਨਾਮ ਲੈਂਦੇ ਹੀ ਜ਼ਹਿਨ ਵਿਚ ਜੋ ਚੀਜ਼ ਪਹਿਲਾਂ ਆਉਂਦੀ ਹੈ ਉਹ ਹੈ ਸੰਤਰਾ। ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੈ ਜੋ ਤੁਹਾਡੀ ਸਕਿਨ ਲਈ ਬੇਹੱਦ ਫਾਇਦੇਮੰਦ ਹੈ। ਸੰਤਰੇ ਦੇ ਛਿਲਕੇ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਸਕਿਨ ਦੀਆਂ ਸਮੱਸਿਆਵਾਂ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਸੰਤਰੇ 'ਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਸਿਰਫ਼ ਸਿਹਤ ਲਈ ਹੀ ਫਾਇਦੇਮੰਦ ਨਹੀਂ ਹੈ ਬਲਕਿ ਗਲੋਇੰਗ ਸਕਿਨ ਲਈ ਵੀ ਮਦਦਗਾਰ ਹੈ। ਸੰਤਰੇ ਦੇ ਛਿਲਕੇ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ, ਪਿਗਮੈਨਟੇਂਸ਼ਨ ਅਤੇ ਬਲੈਕਹੈਡਸ ਘੱਟ ਹੋ ਜਾਂਦੇ ਹਨ। ਸੰਤਰੇ ਵਿਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਪਿੰਪਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ। ਜਾਣੋ ਸੰਤਰੇ ਦੇ ਛਿਲਕੇ ਦਾ ਚਿਹਰੇ 'ਤੇ ਕਿਵੇਂ ਕਰੀਏ ਇਸਤੇਮਾਲ। ਜੇਕਰ ਤੁਸੀਂ ਘਰ ਵਿਚ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣਾ ਚਾਹੁੰਦੇ ਹੋ ਤਾਂ ਸੰਤਰੇ ਦੇ ਛਿਲਕੇ ਨੂੰ ਪਹਿਲਾਂ ਸੁਕਾ ਲਓ। ਸੰਤਰੇ ਦੇ ਛਿਲਕੇ ਜਦੋਂ ਸੁੱਕ ਜਾਣ ਤਾਂ ਉਸਨੂੰ ਗ੍ਰਾਈਂਡਰ ਵਿਚ ਬਾਰੀਕ ਪੀਸ ਲਓ। ਇਸ ਪਾਊਡਰ ਦਾ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ ਵਿਚ ਦੋ ਵੱਡੇ ਚਮਚ ਹਲਦੀ ਦਾ ਪਾਊਡਰ ਮਿਲਾਓ। ਇਸ ਪੇਸਟ 'ਚ ਗੁਲਾਬ ਜਲ ਵੀ ਮਿਲਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਤੁਹਾਡਾ ਫੇਸ ਪੈਕ ਤਿਆਰ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.