ਕੈਨੇਡਾ : ਘਰ 'ਚ ਲੱਗੀ ਅੱਗ, ਜ਼ਖ਼ਮੀ ਮਾਂ-ਪੁੱਤਰ ਨੂੰ ਬਚਾਇਆ

 ਬਰੈਂਪਟਨ,3 ਦਸੰਬਰ, ਹ.ਬ.: ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਦੇਰ ਸ਼ਾਮ ਨੂੰ ਇਕ ਘਰ ਵਿਚ ਅੱਗ ਲੱਗ ਗਈ, ਜਿਸ ਕਾਰਨ ਇਕ ਔਰਤ ਅਤੇ ਉਸ ਦਾ ਪੁੱਤਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਨਵਾਦਾ ਕੋਰਟ ਦੇ ਬੋਵਿਰਡ ਡਰਾਈਵ ਈਸਟ ਅਤੇ ਨਾਸਮਿਥ ਸਟਰੀਟ 'ਤੇ ਸਥਿਤ ਇਕ ਘਰ ਵਿਚ ਸ਼ਾਮ ਸਮੇਂ 7.48 ਅੱਗ ਲੱਗੀ ਤੇ ਦੋ ਵਾਰ ਅਲਾਰਮ ਵੱਜੇ। ਫ਼ਾਇਰ ਕਰਮਚਾਰੀਆਂ ਨੇ ਸਮੇਂ ਸਿਰ ਪੁੱਜ ਕੇ ਉਨ੍ਹਾਂ ਨੂੰ ਬਾਹਰ ਕਢਿਆ। ਘਰ ਦੀ ਬੇਸਮੈਂਟ ਵਿਚ ਅੱਗ ਲੱਗੀ ਤੇ ਮਾਂ-ਪੁੱਤ ਇੱਥੇ ਫਸ ਗਏ ਸਨ। ਜਿਸ ਤਰ੍ਹਾਂ ਦੇ ਹਾਲਾਤ ਸਨ, ਫ਼ਾਇਰ ਕਰਮਚਾਰੀ ਵੀ ਬਹੁਤ ਮੁਸ਼ਕਲ ਨਾਲ ਉਨ੍ਹਾਂ ਨੂੰ ਬਾਹਰ ਕੱਢ ਸਕੇ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.