ਪੈਰਿਸ, 3 ਦਸੰਬਰ, ਹ.ਬ.: ਯੂਰਪੀ ਸੰਘ ਦੇ ਮੁੱਖ ਸੰਸਥਾਪਕ ਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਵਾਲੇਰੀ ਗਿਸਕਰਡ ਡਿਏਸਟੈਂਗ ਦਾ ਬੁੱਧਵਾਰ ਰਾਤ ਦੇਹਾਂਤ ਹੋ ਗਿਆ। ਉਹ 93 ਸਾਲਾ ਦੇ ਸਨ। ਵਾਲੇਰੀ ਗਿਸਕਰਡ ਡਿਏਸਟੈਂਗ ਫਾਊਂਡੇਸ਼ਨ ਨੇ ਆਪਣੇ ਟਵੀਟ 'ਚ ਇਹ ਜਾਣਕਾਰੀ ਦਿੱਤੀ।

ਆਮ ਤੌਰ 'ਤੇ ਵੀਜੀਈ ਦੇ ਨਾਂਅ ਨਾਲ ਮਸ਼ਹੂਰ ਸ਼੍ਰੀ ਗਿਸਕਰਡ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼ ਦੇ ਕਾਰਨ ਬੀਤੀ ਸਤੰਬਰ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬਾਅਦ 'ਚ ਉਹ ਨਵੰਬਰ 'ਚ ਫਿਰ ਹਸਪਤਾਲ 'ਚ ਭਰਤੀ ਹੋਏ। ਉਹ ਕੋਰੋਨਾ ਵਾਇਰਸ ਤੋਂ ਵੀ ਪੀੜਤ ਸਨ ਤੇ ਕੱਲ੍ਹ ਰਾਤ ਲੋਈਰ-ਏਤ-ਚੇਰ ਸਥਿਤ ਆਪਣੀ ਰਿਹਾਇਸ਼ 'ਤੇ ਉਨ੍ਹਾਂ ਅੰਤਿਮ ਸਾਹ ਲਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.