ਮੁੰਬਈ, 3 ਦਸੰਬਰ, ਹ.ਬ. : ਨਾਰਕੋਟਿਕਸ ਕੰਟਰੋਲ ਬਿਓਰੋ ਦੁਆਰਾ ਦਰਜ ਕੀਤੇ ਗਏ ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਸ਼ੌਵਿਕ ਚੱਕਰਵਰਤੀ ਨੂੰ ਆਖਰਕਾਰ 3 ਮਹੀਨੇ ਬਾਅਦ ਐਨਡੀਪੀਐਸ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਦੋ ਵਾਰ ਅਤੇ ਸੈਸ਼ਨ ਕੋਰਟ ਵਿਚ ਦੋ ਵਾਰ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਚੁੱਕੀ ਸੀ। ਦੱਸ ਦੇਈਏ ਕਿ ਮਾਮਲੇ ਦੀ ਜਾਂਚ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਮੌਤ ਤੋ ਬਾਅਦ ਸ਼ੁਰੂ ਹੋਈ ਸੀ।
24 ਸਾਲ ਦੇ ਸ਼ੌਵਿਕ ਨੂੰ ਗ੍ਰਿਫਤਾਰੀ ਡਰੱਗ  ਪੈਡਲਰ ਅਬਦੇਲ ਬਾਸਿਤ ਦੇ ਬਿਆਨ ਤੋਂ ਬਾਅਦ ਚਾਰ ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਜੈਦ ਵਿਲਾਤਰਾ ਅਤੇ ਕੈਜਾਨ ਇਬਰਾਹਿਮ ਕੋਲੋਂ ਡਰੱਗਜ਼ ਲੈਂਦਾ ਸੀ। ਐਨਸੀਬੀ ਨੇ ਇਸੇ ਕਨੈਕਸ਼ਨ ਦੇ ਤਹਿਤ ਅਰਜੁਨ ਰਾਮਪਾਲ ਦੀ ਪਾਰਟਨਰ ਦੇ ਭਰਾ ਅਗਿਸਿਲਓਸ ਨੂੰ ਵੀ ਕਾਬੂ ਕੀਤਾ ਹੈ। ਤਦ ਤੋਂ ਉਨ੍ਹਾਂ ਵਿਸ਼ੇਸ਼ ਅਦਾਲਤ ਅਤੇ ਮੁੰਬਈ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਦੇਖਿਆ ਕਿ ਡਰੱਗ ਡੀਲਰਾਂ ਦੇ ਸੰਪਰਕ ਵਿਚ ਸੀ ਅਤੇ ਸੁਸ਼ਾਂਤ ਨੂੰ ਡਰਗਜ਼ ਦੀ ਸਪਲਾਈ ਕਰਨ ਲਈ ਉਨ੍ਹਾਂ ਨੇ ਡਰੱਗਜ਼ ਖਰੀਦੀ ਸੀ। ਐਨਸੀਬੀ ਨੇ ਰੀਆ ਅਤੇ ਸੁਸ਼ਾਂਤ ਦੇ ਰਸੋਈਏ ਦੀਪੇਸ਼ ਅਤੇ ਪ੍ਰਬੰਧਕ ਸੈਮੂਅਲ ਨੂੰ ਵੀ ਡਰੱਗਜ਼ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਫਿਲਹਾਲ ਤਿੰਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.