ਅਮਰੀਕਾ ਨੇ ਸਮਝੌਤੇ ਦਾ ਕੀਤਾ ਸੁਆਗਤ
ਕਾਬੁਲ, 3 ਦਸੰਬਰ, ਹ.ਬ. : ਸ਼ਾਂਤੀ  ਵਾਰਤਾ 'ਤੇ ਅੱਗੇ ਵਧਣ ਦੇ ਲਈ  ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਦੇ ਵਿਚ ਬੁਧਵਾਰ ਨੂੰ ਇੱਕ ਸਮਝੌਤਾ ਹੋ ਗਿਆ। 19 ਸਾਲ ਤੱਕ ਚਲੇ ਯੁੱਧ ਵਿਚ ਦੋਵਾਂ ਵਿਚਾਲੇ Îਇਹ ਪਹਿਲਾ ਲਿਖਤੀ ਸਮਝੌਤਾ ਹੈ। ਅਮਰੀਕਾ  ਨੇ ਹਿੰਸਾ ਰੋਕਣ ਦਾ ਮੌਕਾ ਦੱਸਦੇ ਹੋਏ ਇਸ ਸਮਝੌਤੇ ਦਾ ਸੁਆਗਤ ਕੀਤਾ ਹੈ। ਸਮਝੌਤੇ ਵਿਚ ਵਾਰਤਾ 'ਤੇ ਅੱਗੇ ਵਧਣ ਦਾ ਮਾਰਗ ਦੱਸਿਆ ਗਿਆ ਹੈ। ਲੇਕਿਨ ਇਸ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਕਿਉਂਕਿ ਇਸ ਨਾਲ ਵਾਰਤਾਕਾਰਾਂ ਨੂੰ ਜ਼ਿਆਦਾ ਮੌਲਿਕ ਮਸਲਿਆਂ 'ਤੇ ਅੱਗੇ ਵਧਣ ਵਿਚ ਸਹੂਲਤ ਮਿਲੇਗੀ ਜਿਨ੍ਹਾਂ ਵਿਚ ਸੰਘਰਸ਼ ਵਿਰਾਮ 'ਤੇ ਗੱਲਬਾਤ ਸ਼ਾਮਲ ਹੈ। ਅਫਗਾਨ ਸਰਕਾਰ ਦੀ ਵਾਰਤਾਕਾਰ ਟੀਮ ਦੇ ਮੈਂਬਰ  ਨਾਦੇਰੀ ਨੇ ਦੱਸਿਆ ਕਿ ਵਾਰਤਾ ਦੀ ਪ੍ਰਸਤਾਵਨਾ ਸਣੇ ਇਸ ਦੀ ਪ੍ਰਕਿਰਿਆ ਨੂੰ ਆਖਰੀ ਰੂਪ ਦੇ ਦਿੱਤਾ ਗਿਆ ਹੈ ਅਤੇ ਹੁਣ ਤੋਂ ਵਾਰਤਾ ਏਜੰਡੇ 'ਤੇ ਸ਼ਰੂ ਹੋਵੇਗੀ। ਤਾਲਿਬਾਨ ਦੇ ਬੁਲਾਰੇ ਨੇ ਵੀ ਟਵਿਟਰ 'ਤੇ ਸਮਝੌਤੇ ਦੀ ਪੁਸ਼ਟੀ ਕੀਤੀ। ਦੋਵੇਂ ਧਿਰਾਂ ਵਲੋਂ ਜਾਰੀ  ਸਾਂਝੇ ਬਿਆਨ ਮੁਤਾਬਕ, ਏਜੰਡੇ ਦੇ ਲਈ ਸਿਰਲੇਖਾਂ ਦਾ ਮਸੌਤਾ ਤਿਆਰ ਕਰਨ ਦਾ ਕੰਮ ਸਾਂਝੀ  ਕਾਰਜ ਕਮੇਟੀ ਨੂੰ  ਸੌਂਪਿਆ ਗਿਆ ਹੈ। ਇਹ ਸਮਝੌਤਾ ਕਤਰ ਦੀ ਰਾਜਧਾਨੀ ਦੋਹਾ ਵਿਚ ਹੋਇਆ ਹੈ।
ਅਫਗਾਨੀ ਰਾਸ਼ਟਰਪਤੀ ਗਨੀ ਦੇ ਬੁਲਾਰੇ ਨੇ ਰਾਸ਼ਟਰਪਤੀ ਦੇ ਹਵਾਲ ਤੋਂ ਟਵਿਟਰ 'ਤੇ ਦੱਸਿਆ ਕਿ ਇਹ ਸਮਝੌਤਾ ਮੁੱਖ ਮਸਲਿਆਂ 'ਤੇ ਗੱਲਬਾਤ ਸ਼ੁਰੂ ਕਰਨ ਦੀ ਦਿਸ਼ਾ ਵਿਚ ਇੱਕ ਕਦਮ ਹੈ ਜਿਨਾਂ ਵਿਚ ਵਿਆਪਕ ਸੰਘਰਸ਼ ਵਿਰਾਮ ਦੀ ਅਫਗਾਨ ਲੋਕਾਂ ਦੀ ਮੁੱਖ ਮੰਗ ਸ਼ਾਮਲ ਹੈ।  ਅਮਰੀਕੀ ਵੇਦਸ਼ ਮੰਤਰੀ ਪੋਂਪੀਓ ਨੇ ਦੋਵਾਂ ਧਿਰਾਂ ਨੂੰ ਇਸ ਦੇ ਲਈ ਵਧਾਈ ਦਿਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.