ਡੇਰਾ ਬਾਬਾ ਨਾਨਕ, 3 ਦਸੰਬਰ, ਹ.ਬ. : ਪਾਕਿਸਤਾਨ ਵਾਲੇ ਪਾਸੇ ਤੋਂ ਕਰਤਾਰਪੁਰ ਕਾਰੀਡੋਰ  ਦਾ ਰਸਤਾ ਖੁਲ੍ਹਾ ਹੈ ਪਰ ਭਾਰਤ ਵਲੋਂ ਜਾਣ ਵਾਲਾ ਰਸਤਾ ਅਜੇ ਬੰਦ ਹੈ। ਕੋਰੋਨਾ ਕਾਰਨ ਭਾਰਤ ਨੇ ਸ਼ਰਧਾਲੂਆਂ ਦੇ ਇੱਥੇ ਆਉਣ 'ਤੇ ਰੋਕ ਲਗਾਈ ਹੋਈ ਹੈ।
ਭਾਰਤ ਦੁਆਰਾ ਯਾਤਰਾ 'ਤੇ ਰੋਕ ਲਾਉਣ ਕਾਰਨ ਸਥਾਨਕ ਸਿੱਖ ਭਾਈਚਾਰੇ ਵਿਚ ਨਰਾਜ਼ਗੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਹਿਦ ਹਫੀਜ ਚੌਧਰੀ ਦੱਸਦੇ ਹਨ ਕਿ ਸਿੱਖ ਭਾਈਚਾਰੇ ਦੀ ਮੰਗ 'ਤੇ ਬੀਤੇ ਸਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ  ਪ੍ਰਕਾਸ਼ ਪੁਰਬ 'ਤੇ ਕਾਰੀਡੋਰ ਖੋਲ੍ਹਿਆ ਸੀ। ਉਨ੍ਹਾਂ ਕਿਹਾ ਕਿ ਭਾਰਤੀ ਸ਼ਰਧਾਲੂਆਂ ਨੂੰ ਭੇਜਣ ਦਾ ਫ਼ੈਸਲਾ ਭਾਰਤ ਸਰਕਾਰ ਕਰੇਗੀ। ਸਾਡੇ ਵਲੋਂ ਕੋਈ ਰੋਕ ਨਹੀਂ ਹੈ।
ਕਰਤਾਰਪੁਰ ਕਾਰੀਡੋਰ ਦੇ ਚਾਰੇ ਪਾਸੇ ਸੰਨਾਟਾ ਪਸਰਿਆ ਹੋਇਆ  ਹੈ। ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰੇ ਵਿਚ ਦਾਖਲ ਹੋਣ ਤੋਂ ਪਹਲਾਂ 5 ਚੈਕ ਪੁਆਇੰਟ ਤੋਂ ਲੰਘਣਾ ਪੈਂਦਾ ਹੈ। ਅਧਿਕਾਰੀ ਸਾਰੇ ਸ਼ਰਧਾਲੂਆਂ ਦੇ ਡਾਕੂਮੈਂਟ ਜਾਂਚਦੇ ਹਨ। ਹਰ ਸ਼ਰਧਾਲੂ ਨੂੰ ਗੁਰਦੁਆਰੇ ਵਿਚ ਦਾਖ਼ਲ ਹੋਣ ਦੀ  ਇਜਾਜ਼ਤ ਦੇ ਲਈ ਇਲੈਕਟਰਾÎਨਿਕ  ਆਗਿਆ ਕਾਰਡ ਦਿੰਦੇ ਹਨ। ਗੁਰਦੁਆਰੇ ਦੇ ਅੰਦਰ ਮਾਰਬਲ ਲੱਗੀ ਤਿੰਨ ਬਿਲਡਿੰਗਾਂ ਹਨ। ਇਨ੍ਹਾਂ ਵਿਚੋਂ ਇੱਕ ਗੁਰੂ ਨਾਨਕ ਜੀ ਦਾ ਸਮਾਧੀ ਸਥਾਨ ਹੈ ਤੇ ਬਾਕੀ ਦੋ ਵਿਚ ਗੁਰਦੁਆਰਾ ਤੇ ਲੰਗਰ ਸਥਾਨ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.