ਟੋਰਾਂਟੋ, 3 ਦਸੰਬਰ, ਹ.ਬ. : ਇੱਕ ਤਿਹਾਈ ਤੋਂ ਜ਼ਿਆਦਾ ਬੱਚਿਆਂ ਵਿਚ ਕੋਰੋਨਾ ਵਾਇਰਸ ਦਾ ਕੋਈ  ਲੱਛਣ ਨਹੀਂ ਦਿਖਦਾ ਹੈ। ਇਹ ਜਾਣਕਾਰੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿਚ ਪ੍ਰਕਾਸ਼ਤ ਇੱਕ ਸੋਧ ਵਿਚ ਕੀਤੀ ਗਈ ਹੈ। ਸੋਧ ਵਿਚ ਇਹ ਵੀ ਦੱÎਸਿਆ ਗਿਆ ਕਿ ਕੋਰੋਨਾ ਵਾਇਰਸ ਸੰਕਰਮਿਤ ਬੱਚਿਆਂ ਦੇ ਜੋ ਅੰਕੜੇ ਫਿਲਹਾਲ ਦਿਖ ਰਹੇ ਹਨ ਉਹ  ਅਸਲ ਅੰਕੜਿਆਂ ਦਾ ਸਿਰਫ ਇੱਕ ਹਿੱਸਾ ਹੋ ਸਕਦਾ ਹੈ।
ਸੋਧ ਵਿਚ ਕੈਨੇਡਾ ਵਿਚ ਅਲਬਰਟਾ ਦੇ 2463  ਬੱਚਿਆਂ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਨ੍ਹਾਂ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਕੋਰੋਨਾ ਸੰਕਰਮਿਤ ਪਾਇਆ ਗਿਆ ਸੀ।
ਅਧਿਐਨ ਦੇ ਸਹਿ ਲੇਖਕ ਫਿਨਲੇ ਮੈਕੇਲਿਸਟਰ ਨੇ ਕਿਹਾ, ਜਨਤਕ ਸਿਹਤ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਘੁੰਮ ਰਹੇ ਹਨ ਜੋ ਕੋਰੋਨਾ ਸੰਕਰਮਿਤ ਹਨ ਅਤੇ ਉਹ ਖੁਦ ਇਸ ਗੱਲ ਤੋਂ ਅਣਜਾਣ ਹਨ। ਸਬੂਤ ਦੇ ਤੌਰ 'ਤੇ ਉਹ ਇਹ ਦੱਸਦੇ ਹਨ ਕਿ ਅਲਬਰਟਾ ਸੂਬੇ ਵਿਚ ਰੋਜ਼ਾਨਾ 1200 ਤੋਂ ਜ਼ਿਆਦਾ ਨਵੇਂ ਮਾਮਲੇ ਦੇਖਣ ਨੂੰ ਮਿਲਦੇ ਹਨ।  ਇਸ  ਨਾਲ ਸਾਫ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਸੰਕਰਮਣ ਦੀ ਜਾਣਕਾਰੀ ਨਹੀਂ ਹੈ ਅਤੇ ਉਹ ਹੀ ਇਸ ਨੂੰ ਲੋਕਾਂ ਦੇ ਵਿਚ ਫੈਲਾ ਰਹੇ ਹਨ।
ਜਿਹੜੇ 2463 ਬੱਚਿਆਂ ਦੇ ਨਤੀਜੇ ਦਾ ਵਿਸ਼ਲੇਸ਼ਣ  ਕੀਤਾ ਗਿਆ ਉਨ੍ਹਾਂ ਵਿਚ 1987 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ। ਜਦ ਕਿ 476 ਕੋਰੋਨਾ ਜਾਂਚ ਵਿਚ ਨੈਗੇਟਿਵ ਪਾਏ ਗਏ। ਪਾਜ਼ੇਟਿਵ ਪਾਏ ਗਏ ਬੱਚਿਆਂ ਵਿਚ ਸੰਕਰਮਣ ਦਾ ਕੋਈ ਲੱਛਣ ਨਹੀਂ ਮਿਲਿਆ। ਫਿਨਲੇ ਮੈਕੇਲਿਸਟਰ ਨੇ ਕਿਹਾ ਕਿ ਇੱਕ ਤਿਹਾਈ ਤੋਂ ਜ਼ਿਆਦਾ ਕੋਰੋਨਾ ਪਾਜੇਟਿਵ ਬੱਚਿਆਂ ਵਿਚ ਸੰਕਰਮਣ ਦੇ ਲੱਛਣ ਨਹੀਂ ਦਿਖਣ ਦੇ ਕਾਰਨ ਕ੍ਰਿਸਮਸ 'ਤੇ ਲੰਬੀ ਮਿਆਦ ਦੇ ਲਈ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਬਿਲਕੁਲ ਸਹੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.