ਵਾਸ਼ਿੰਗਟਨ, 3 ਦਸੰਬਰ, ਹ.ਬ. : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਜਾਂਦੇ ਜਾਂਦੇ ਉਨ੍ਹਾਂ ਲੋਕਾਂ ਨੂੰ ਬਤੌਰ ਰਾਸ਼ਟਰਪਤੀ ਮਾਫ਼ੀ ਦੇਣ ਦੀ ਯੋਜਨਾ ਵਿਚ ਲੱਗੇ ਹਨ ਜਿਨ੍ਹਾਂ 'ਤੇ ਅਦਾਲਤਾਂ ਵਿਚ ਮੁਕੱਦਮਾ ਚਲ ਰਿਹਾ ਹੈ ਜਾਂ ਭਵਿੱਖ ਵਿਚ ਚਲ ਸਕਦਾ ਹੈ। ਇਨ੍ਹਾਂ ਵਿਚ ਉਨ੍ਹਾਂ ਦੇ ਪਹਿਲੇ ਤਿੰਨ ਬੱਚੇ ਅਤੇ ਉਨ੍ਹਾਂ ਦੇ ਨਿੱਜੀ ਵਕੀਲ ਰੁਡੋਲਫ ਡਬਲਿਊ ਗਿਲਿਆਨੀ ਵੀ ਹਨ। ਇਹ ਜਾਣਕਾਰੀ ਮਾਮਲੇ ਨਾਲ ਜੁੜੇ ਦੋ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ।
ਟਰੰਪ ਨੇ ਸਲਾਹਕਾਰਾਂ ਨੂੰ ਕਿਹਾ ਹੈ ਕਿ ਉਨ੍ਹਾਂ ਡਰ ਹੈ ਕਿ ਜੋਅ ਬਾਈਡਨ ਜਦ ਰਾਸ਼ਟਰਪਤੀ ਬਣਨਗੇ ਤਾਂ ਉਨ੍ਹਾਂ ਦਾ ਜਸਟਿਸ ਡਿਪਾਰਟਮੈਂਟ ਉਨ੍ਹਾਂ ਦੇ ਤਿੰਨ ਬੱਚਿਆਂ ਡੋਨਾਲਡ ਟਰੰਪ ਜੂਨੀਅਰ, ਐਰਿਕ ਟਰੰਪ, ਇਵਾਂਕਾ ਟਰੰਪ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਵਾਂਕਾ ਦੇ ਪਤੀ ਜੈਰੇਡ ਕੁਸ਼ਨਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਕੁਸ਼ਨਰ ਟਰੰਪ ਪ੍ਰਸ਼ਾਸਨ ਦੇ ਦੌਰਾਨ ਵਾਈਟ ਹਾਊਸ ਦੇ ਸਲਾਹਕਾਰਾਂ ਵਿਚ ਸ਼ਾਮਲ ਰਹੇ ਹਨ।
ਡੋਨਾਲਡ ਟਰੰਪ ਜੂਨੀਅਰ 'ਤੇ ਛੇ ਦੋਸ਼ ਲੱਗੇ ਸੀ ਕਿ 2016 ਦੇ ਰਾਸ਼ਟਰਪਤੀ ਚੋਣ ਵਿਚ ਉਨ੍ਹਾਂ ਨੇ ਹਿਲੇਰੀ ਕਲਿੰਟਨ ਦੇ ਅਕਸ ਨੁੰ ਨੁਕਸਾਨ ਪਹੁੰਚਾਉਣ ਵਾਲੀ ਜਾਣਕਾਰੀ ਰੂਸ ਦੇ ਨਾਲ ਸਾਂਝਾ ਕੀਤੀ ਸੀ। ਹਾਲਾਂਕਿ, ਉਨ੍ਹਾਂ 'ਤੇ ਕਦੇ ਮੁਕੱਦਮਾ ਨਹੀਂ ਚਲਾਇਆ ਗਿਆ। ਅਜੇ ਇਹ ਸਪਸ਼ਟ ਨਹੀਂ ਹੈ ਕਿ ਡੋਨਾਲਡ ਟਰੰਪ ਜਿਹੜੇ ਹੋਰ ਲੋਕਾਂ ਨੂੰ ਬਚਾਉਣਾ ਚਾਹੁੰਦੇ ਹਨ ਉਨ੍ਹਾਂ 'ਤੇ ਕਿਸ ਤਰ੍ਹਾਂ ਦੇ ਦੋਸ਼ ਲੱਗ ਸਕਦੇ ਹਨ। ਟਰੰਪ ਨੇ ਕੁਝ ਦਿਨ ਪਹਿਲਾਂ ਅਪਣੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਨੂੰ ਵੀ ਮਾਫ਼ੀ ਦਿੱਤੀ ਸੀ।

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.