ਗੁਰੂਗ੍ਰਾਮ, 3 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਉਨ•ਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਇਸ ਦੇ ਚਲਦਿਆਂ ਉਨ•ਾਂ ਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਓਮ ਪ੍ਰਕਾਸ਼ ਚੌਟਾਲਾ ਵਿੱਚ ਕੋਵਿਡ ਦੇ ਕੋਈ ਵਿਸ਼ੇਸ਼ ਲੱਛਣ ਦੇਖਣ ਨੂੰ ਨਹੀਂ ਮਿਲੇ ਹਨ। ਹਾਲਾਂਕਿ ਉਨ•ਾਂ ਨੂੰ ਸਾਹ ਲੈਣ 'ਚ ਥੋੜੀ ਮੁਸ਼ਕਲ ਆ ਰਹੀ ਹੈ। ਅਹਿਤਿਆਤ ਵਜੋਂ ਉਨ•ਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਚੌਟਾਲਾ ਦੀ ਦੇਖਭਾਲ ਕਰ ਰਹੀ ਹੈ। ਉਮਰ ਜ਼ਿਆਦਾ ਹੋਣ ਦੇ ਕਾਰਨ ਇੱਕ-ਦੋ ਦਿਨ ਵਿੱਚ ਉਨ•ਾਂ ਦੀ ਹੋਰ ਜਾਂਚ ਕੀਤੀ ਜਾਵੇਗੀ। ਪਿਛਲੇ ਦਿਨੀਂ ਚੌਟਾਲਾ ਦੇ ਦੋ ਪੋਤਿਆਂ ਦਾ ਵਿਆਹ ਹੋਇਆ ਸੀ। ਅਭੇ ਚੌਟਾਲਾ ਦੇ ਬੇਟੇ ਕਰਨ ਚੌਟਾਲਾ ਦਾ ਗੁਰੂਗ੍ਰਾਮ 'ਚ ਹੀ ਵਿਆਹ ਹੋਇਆ ਸੀ। ਉਸ 'ਚ ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਸ਼ਾਮਲ ਹੋਏਸਨ। ਸਮਾਗਮ ਵਿੱਚ ਉਹ ਲਗਾਤਾਰ ਬਿਨਾਂ ਮਾਸਕ 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਸਿਰਸਾ ਦੇ ਤੇਜਾਖੇੜਾ ਸਥਿਤ ਫਾਰਫ 'ਤੇ ਉਨ•ਾਂ ਦੇ ਪੋਤੇ ਅਰਜੁਨ ਚੌਟਾਲਾ ਦੇ ਵਿਆਹ ਦੀ ਪਾਰਟੀ ਦਾ ਆਯੋਜਨ ਹੋਇਆ ਸੀ। ਸਮਾਗਮ ਵਿੱਚ ਸੂਬੇ ਦੀਆਂ ਕਈ ਸਿਆਸੀ ਹਸਤੀਆਂ ਸ਼ਾਮਲ ਹੋਈਆਂ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.