ਫਰੂਖਾਬਾਦ (ਯੂ. ਪੀ.),4 ਦਸੰਬਰ, ਹ.ਬ.:  ਫਰੂਖਾਬਾਦ ਜ਼ਿਲ੍ਹੇ ਦੇ ਕਾਯਮਗੰਜ ਖੇਤਰ ਵਿਚ ਵੀਰਵਾਰ ਨੂੰ ਪਟਾਕਿਆਂ ਦਾ ਬਾਰੂਦ ਕੱਢ ਕੇ ਉਸ ਵਿਚ ਅੱਗ ਲਗਾਉਣ ਨਾਲ ਪੰਜ ਬੱਚੇ ਗੰਭੀਰ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਦਸਿਆ ਕਿ ਕਾਯਮਗੰਜ ਕੋਤਵਾਲੀ ਇਲਾਕੇ ਦੇ ਮੁਹੱਲਾ ਗੰਗਾ ਦਰਵਾਜ਼ਾ ਵਿਖੇ ਰਹਿਣ ਵਾਲੇ ਪੰਜ ਬੱਚਿਆਂ ਕਾਰਤਿਕ, ਅਲੋਕ, ਚਿਰਾਗ, ਵਿਸ਼ੂ ਅਤੇ ਅਲੀ ਵਾਰਿਸ ਨੇ ਇਕ ਖੰਡਰ ਵਿਚ ਪਟਾਕਿਆਂ ਦਾ ਬਾਰੂਦ ਕੱਢ ਕੇ ਉਸ ਨੂੰ ਇਕੱਠਾ ਕੀਤਾ, ਉਸ ਤੋਂ ਬਾਅਦ ਉਸ ਵਿਚ ਅੱਗ ਲਗਾਈ। ਇਸ ਨਾਲ ਹੋਏ ਧਮਾਕੇ ਵਿਚ ਸਾਰੇ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਪਰਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਪਰ ਹਾਲਤ ਨਾਜ਼ੁਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੋਹੀਆ ਹਸਪਤਾਲ ਭੇਜ ਦਿਤਾ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.