ਵਿਚਿਟਾ, 4 ਦਸੰਬਰ, ਹ.ਬ.: ਅਮਰੀਕਾ ਦੇ ਕੰਸਾਸ ਸੂਬੇ ਦੇ ਵਿਚਿਟਾ ਸ਼ਹਿਰ 'ਚ 'ਪਿਜ਼ਾ ਹੱਟ' ਦੀ ਸ਼ੁਰੂਆਤ ਕਰਨ ਵਾਲੇ ਫ਼੍ਰੈਂਕ ਕਾਰਨੀ ਦਾ ਨਿਮੋਨੀਆ ਨਾਲ ਦਿਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਦੱਸ ਦਈਏ ਕਿ ਕਾਰਨੀ ਨੇ ਅਪਣੇ ਭਰਾ ਨਾਲ ਮਿਲ ਕੇ 'ਪਿਜ਼ਾ ਹਟ' ਸ਼ੁਰੂਆਤ ਕੀਤੀ ਸੀ। 

'ਵਿਚਿਟਾ ਇਗਲ' ਅਖ਼ਬਾਰ ਦੀ ਖ਼ਬਰ ਮੁਤਾਬਕ ਹਾਲ ਹੀ 'ਚ ਕਾਰਨੀ ਕੋਵਿਡ 19 ਤੋਂ ਠੀਕ ਹੋਏ ਸਨ ਪਰ ਲੰਮੇ ਸਮੋਂ ਤੋਂ ਉਹ ਅਲਜ਼ਾਈਮਰ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਦੀ ਪਤਨੀ ਅਤੇ ਭਰਾ ਨੇ ਦਸਿਆ ਕਿ ਬੁੱਧਵਾਰ ਤੜਕੇ ਕਰੀਬ ਸਾਢੇ ਚਾਰ ਵਜੇ ਉਨ੍ਹਾਂ ਦੇ ਘਰ 'ਚ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਿਆ। 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.